ਐਫਸੀਆਈ ਘੁਟਾਲੇ ਵਿੱਚ ਪੰਜਾਬ ਸਮੇਤ 50 ਥਾਵਾਂ ਤੇ ਸੀਬੀਆਈ ਵੱਲੋਂ ਛਾਪੇਮਾਰੀ
ਚੰਡੀਗੜ੍ਹ 11 ਜਨਵਰੀ(ਵਿਸ਼ਵ ਵਾਰਤਾ)-ਭਾਰਤੀ ਖੁਰਾਕ ਨਿਗਮ (ਐਫਸੀਆਈ) ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਸਮੇਤ ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਦੀਆਂ 50 ਤੋਂ ਵੱਧ ਥਾਵਾਂ ‘ਤੇ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਸੀਬੀਆਈ ਐਫਸੀਆਈ (ਫੂਡ ਕਾਰਪੋਰੇਸ਼ਨ ਆਫ਼ ਇੰਡੀਆ) ਦੇ ਡੀਜੀਐਮ ਰਾਜੀਵ ਮਿਸ਼ਰਾ ਅਤੇ ਐਫਸੀਆਈ ਅਧਿਕਾਰੀਆਂ (ਤਕਨੀਕੀ ਸਹਾਇਕ ਅਤੇ ਈਡੀ ਪੱਧਰ) ਸਮੇਤ ਅਨਾਜ ਵਪਾਰੀਆਂ, ਮਿੱਲਰਾਂ ਸਮੇਤ ਘਟੀਆ ਗੁਣਵੱਤਾ ਵਾਲੇ ਅਨਾਜ ਦੀ ਸਪਲਾਈ ਵਿੱਚ ਸ਼ਾਮਲ ਅਨਾਜ ਵੰਡਣ ਵਾਲਿਆਂ ਸਮੇਤ ਲਗਭਗ 70 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।























