ਵੱਖ-ਵੱਖ ਸਬ ਡਵੀਜਨਾਂ ‘ਚ 3,000 ਟਰੇਨਰਾਂ ਨੂੰ ਦਿੱਤੀ ਜਮੀਨੀ ਪੱਧਰ ਦੀ ਸਿਖਲਾਈ
‘ਨਸ਼ਾ ਮੁੱਕਤੀ ਮੁਹੱਲਾ’ ਸੋਚ ਤਹਿਤ 4.5 ਲੱਖ ਡਰੱਗ ਅਬੀਊਸ ਪਰੀਵੈਂਨਸ਼ਨ ਅਫਸਰ ਰਜਿਸਟਰ
ਚੰਡੀਗੜ•, 7 ਮਈ (ਵਿਸ਼ਵ ਵਾਰਤਾ) : ਪੰਜਾਬ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ) ਵੱਲੋਂ ਅੱਜ ਮਾਸਟਰ ਟਰੇਨਰਾਂ ਦੀ ਭਾਈਵਾਲੀ ਨਾਲ ਡਰੱਗ ਅਬੀਊਸ ਪਰੀਵੈਂਨਸ਼ਨ ਅਫਸਰ (ਡੀ.ਏ.ਪੀ.ਓ) ਪ੍ਰੋਗਰਾਮ ਤਹਿਤ ਨਸ਼ਿਆਂ ਦੀ ਵਰਤੋਂ ਵਿਰੁੱਧ ਪੰਜਾਬ ਪੱਧਰ ‘ਤੇ ਜਾਗਰੂਕਤਾ ਲਿਆਉਣ ਲਈ ਵੱਖ-ਵੱਖ ਸਬ ਡਵੀਜਨਾਂ ਵਿੱਚ ਗਰਾਉਂਡ ਲੈਵਲ ਟਰੇਨਰਾਂ ਲਈ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਗਏ।
ਐਸ.ਟੀ.ਐਫ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੀਆਂ ਸਬ ਡਵੀਜਨਾਂ ਲਈ ਨਿਯੁਕਤ ਕੀਤੇ ਮਾਸਟਰ ਟਰੇਨਰਾਂ ਨੇ ਸਬੰਧਤ ਸਬ ਡਵੀਜਨਲ ਮੈਜੀਸਟ੍ਰੇਟਾਂ ਅਤੇ ਪੁਲਿਸ ਅਧਿਕਾਰੀਆਂ ਸਮੇਤ ਹੋਰ ਸਬ ਡਵੀਜਨਲ ਮਿਸ਼ਨ ਟੀਮਾਂ ਦੇ ਮੈਂਬਰਾਂ ਨਾਲ ਮਿਲ ਕੇ ਅੱਜ ਲਗਭਗ 3,000 ਗਰਾਉਂਡ ਲੈਵਲ ਟਰੇਨਰਾਂ ਨੂੰ ਸਿੱਖਿਅਤ ਕੀਤਾ। ਇਸ ਪਿੱਛੋਂ ਇਹ ਟਰੇਨਰ ਪਹਿਲਾਂ ਹੀ ਰਜਿਸਟਰਡ ਕੀਤੇ ਜਾ ਚੁੱਕੇ ਕਰੀਬ 4.5 ਲੱਖ ਡਰੱਗ ਅਬੀਊਸ ਪਰੀਵੈਂਨਸ਼ਨ ਅਫਸਰਾਂ (ਡੀ.ਏ.ਪੀ.ਓ) ਨੂੰ ਸਿਖਲਾਈ ਦੇਣਗੇ। ਦੱਸਣਯੋਗ ਹੈ ਕਿ ਇਹ ਵਿਆਪਕ ਪ੍ਰੋਗਰਾਮ 23 ਮਾਰਚ ਨੂੰ ਖਟਕੜ ਕਲਾਂ, ਜ਼ਿਲ•ਾ ਐਸ.ਬੀ.ਐਸ. ਨਗਰ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਸੀ।
ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਸੂਬਾ ਪੱਧਰ ‘ਤੇ ਇਸ ਪ੍ਰੋਗਰਾਮ ਦਾ ਨਿਰੀਖਣ ਕਰਨ ਲਈ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੀ ਪ੍ਰਧਾਨਗੀ ਵਾਲੀ ਪੰਜਾਬ ਨਾਰਕੋਟਿਕਸ ਪ੍ਰੀਵੈਂਸ਼ਨ ਕੈਂਪੇਨ ਕਮੇਟੀ ਦਾ ਗਠਨ ਕੀਤਾ ਹੋਇਆ ਹੈ। ਰਾਜ ਪੱਧਰ ਦੇ ਇਸ ਵਿਆਪਕ ਪ੍ਰੋਗਰਾਮ ਤਹਿਤ ਡੈਪੋ (ਡੀ.ਏ.ਪੀ.ਓਜ) ਪਿੰਡ-ਪਿੰਡ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਗੇ ਅਤੇ ਨਸ਼ਿਆਂ ਦੇ ਆਦੀਆਂ ਦੀ ਪਛਾਣ ਵੀ ਕਰਨਗੇ। ਇਸ ਤੋਂ ਇਲਾਵਾ ਉਹ ਨਸ਼ੇ ਕਰਨ ਵਾਲਿਆਂ ਨੂੰ ਨਜਦੀਕੀ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਕਰਾਉਣ ਸਬੰਧੀ ਉਨਾਂ ਦੀ ਸਹਾਇਤਾ ਵੀ ਕਰਨਗੇ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਡੈਪੋ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਇਸ ਦੀ ਨਿਗਰਾਨੀ ਕਰਨ ਲਈ ਜ਼ਿਲ•ਾ ਮਿਸ਼ਨ ਟੀਮਾਂ ਅਤੇ ਸਬ ਡਵੀਜਨ ਮਿਸ਼ਨ ਟੀਮਾਂ ਸਥਾਪਤ ਕਰ ਦਿੱਤੀਆਂ ਗਈਆਂ ਹਨ। ਇੰਨਾਂ ਟੀਮਾਂ ਵਿੱਚ ਹੋਰ ਕਈ ਸਰਕਾਰੀ ਅਦਾਰੇ ਜਿਵੇਂ ਪੁਲਿਸ, ਸਿਹਤ, ਸਿੱਖਿਆ, ਮਾਲ, ਯੁਵਕ ਭਲਾਈ ਅਤੇ ਖੇਡਾਂ, ਸਥਾਨਕ ਸੰਸਥਾਵਾਂ ਆਦਿ ਨੂੰ ਇਸ ਪ੍ਰੋਗਰਾਮ ਤਹਿਤ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਸ਼ਾਮਲ ਕੀਤਾ ਗਿਆ ਹੈ।
ਉਹਨਾਂ ਦੱÎਸਆ ਕਿ ਐਸ.ਟੀ.ਐਫ ਨੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ ਚੰਡੀਗੜ• ਦੀ ਮੱਦਦ ਨਾਲ ਪਿਛਲੇ ਦਿਨੀਂ 200 ਮਾਸਟਰ ਟਰੇਨਰਾਂ ਲਈ 2 ਦਿਨਾਂ ਟਰੇਨਿੰਗ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ ਇਸ ਪ੍ਰੋਗਰਾਮ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ। ਇਸ ਸਿਖਲਾਈ ਦੌਰਾਨ ਨਸ਼ਾ ਛੱਡ ਚੁੱਕੇ ਅਤੇ ਉਨ•ਾਂ ਦੇ ਪਰਿਵਾਰਾਂ ਨੂੰ ਵੱਖ ਵੱਖ ਮਨੋਵਿਗਿਆਨੀਆਂ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਮਾਜ ਵਿਗਿਆਨੀਆਂ ਦੀ ਹਾਜ਼ਰੀ ਵਿੱਚ ਵਿਸ਼ੇਸ਼ ਗੱਲਬਾਤ ਕੀਤੀ ਗਈ।