ਮੁੱਖ ਮੰਤਰੀ ਮਾਨ ਦੀ ਕੋਠੀ ਨੇੜੇ ਮਿਲਿਆ ਬੰਬ ; ਫੈਲੀ ਦਹਿਸ਼ਤ
ਚੰਡੀਗੜ੍ਹ, 2ਜਨਵਰੀ (ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਮਾਨ ਦੀ ਸੈਕਟਰ 2 ਸਥਿਤ ਰਿਹਾਇਸ਼ ਤੋਂ ਕੁਝ ਦੂਰੀ ‘ਤੇ ਰਾਜਿੰਦਰਾ ਪਾਰਕ ‘ਚ ਬੰਬ ਮਿਲਿਆ ਹੈ। ਬੰਬ ਮਿਲਣ ਦੀ ਖਬਰ ਨਾਲ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਚੰਡੀਗੜ੍ਹ ਪੁਲੀਸ, ਬੰਬ ਸਕੁਐਡ ਅਤੇ ਡਾਗ ਸਕੁਐਡ ਦੀਆਂ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ। ਬੰਬ ਨੂੰ ਹਰ ਪਾਸਿਓਂ ਢੱਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਮੰਦਰ ‘ਚ ਫੌਜ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਫੌਜ ਦੀਆਂ ਬੰਬ ਨਿਰੋਧਕ ਟੀਮਾਂ ਇੱਥੇ ਪਹੁੰਚਣ ਵਾਲੀਆਂ ਹਨ।























