• ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਡੀ.ਜੀ.ਪੀ. ਨਾਲ ਮੁਲਾਕਾਤ
ਚੰਡੀਗੜ, 4 ਮਈ (ਵਿਸ਼ਵ ਵਾਰਤਾ)- ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਔਰਤਾਂ ਖ਼ਿਲਾਫ਼ ਹੁੰਦੇ ਜੁਰਮਾਂ ਦੀ ਰੋਕਥਾਮ ਤੇ ਜਾਂਚ ਵਿੱਚ ਤੇਜ਼ੀ ਲਿਆਉਣ ਬਾਰੇ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨਾਲ ਮੁਲਾਕਾਤ ਕੀਤੀ। ਸ੍ਰੀ ਅਰੋੜਾ ਨੇ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਕਮਿਸ਼ਨ ਨਾਲ ਮਿਲ ਕੇ ਲੋੜੀਂਦੇ ਕਦਮ ਚੁੱਕਣ ਲਈ ਆਖਿਆ।
ਇਸ ਮੌਕੇ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਡੀ.ਜੀ.ਪੀ. ਦੇ ਧਿਆਨ ਵਿੱਚ ਲਿਆਂਦਾ ਕਿ ਪੰਜਾਬ ਦੇ ਥਾਣਿਆਂ ਵਿਚਲੇ ਸਾਂਝ ਕੇਂਦਰਾਂ ਵਿੱਚ ਔਰਤਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਵੱਖਰੇ ਮੁਲਾਜ਼ਮ ਨਿਯੁਕਤ ਹੋਣ ਅਤੇ ਥਾਣਿਆਂ ਵਿੱਚ ਔਰਤਾਂ ਨੂੰ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਬੋਰਡ ਲਾਏ ਜਾਣ, ਜਿਨਾ ਉਤੇ ਹੈਲਪਲਾਈਨ ਨੰਬਰ ਵੀ ਲਿਖਿਆ ਜਾਵੇ। ਇਸ ਉਤੇ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲੀਸ ਕੋਲ ਲੋੜੀਂਦੇ ਫੰਡ ਹਨ ਅਤੇ ਇਸ ਮੰਗ ਨੂੰ ਪੂਰਾ ਕੀਤਾ ਜਾਵੇਗਾ। ਉਨਾਂ ਇਸ ਬਾਰੇ ਤਜਵੀਜ਼ ਬਣਾ ਕੇ ਦੇਣ ਲਈ ਆਖਿਆ।
ਮੀਟਿੰਗ ਵਿੱਚ ਏ.ਡੀ.ਜੀ.ਪੀ. ਕਾਨੂੰਨ ਵਿਵਸਥਾ ਤੇ ਕਮਿਊਨਿਟੀ ਪੁਲਿਸਿੰਗ ਈਸ਼ਵਰ ਸਿੰਘ, ਏ.ਡੀ.ਜੀ.ਪੀ. ਨੀਤੀ ਤੇ ਨਿਯਮ ਜਤਿੰਦਰ ਜੈਨ, ਏ.ਡੀ.ਜੀ.ਪੀ. ਸੁਰੱਖਿਆ ਆਰ.ਐਨ. ਢੋਕੇ, ਆਈ.ਜੀ.ਪੀ. (ਔਰਤਾਂ ਖ਼ਿਲਾਫ਼ ਜੁਰਮਾਂ ਦੀ ਰੋਕਥਾਮ) ਵਿਭੂ ਜੈਨ ਅਤੇ ਡਾਇਰੈਕਟਰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਕਵਿਤਾ ਸਿੰਘ ਵੀ ਹਾਜ਼ਰ ਸਨ।
ਗੋਲਡੀ ਦਾ ਹੱਕ ਮਾਰ ਕੇ ਖਹਿਰਾ ਸਾਹਿਬ ਆਏ ਇੱਥੇ, ਸੁਖਬੀਰ ਬਾਦਲ ਨੇ ਢੀਂਡਸਾ ਸਾਹਿਬ ਨਾਲ ਕੀਤੀ ਜਾਤਤੀ : ਮੀਤ ਹੇਅਰ
ਗੋਲਡੀ ਦਾ ਹੱਕ ਮਾਰ ਕੇ ਖਹਿਰਾ ਸਾਹਿਬ ਆਏ ਇੱਥੇ, ਸੁਖਬੀਰ ਬਾਦਲ ਨੇ ਢੀਂਡਸਾ ਸਾਹਿਬ ਨਾਲ ਕੀਤੀ ਜਾਤਤੀ : ਮੀਤ ਹੇਅਰ...