ਭਾਰਤ ਜੋੜੋ ਯਾਤਰਾ ਨੇ ਦਿੱਲੀ ‘ਚ ਕੀਤਾ ਪ੍ਰਵੇਸ਼
ਚੰਡੀਗੜ੍ਹ, 24ਦਸੰਬਰ(ਵਿਸ਼ਵ ਵਾਰਤਾ)-ਕਾਂਗਰਸ ਦੀ ਭਾਰਤ ਜੋੜੋ ਯਾਤਰਾ ਅੱਜ ਸ਼ਨੀਵਾਰ ਨੂੰ ਦਿੱਲੀ ਵਿੱਚ ਦਾਖਲ ਹੋ ਗਈ ਹੈ। ਅੱਜ ਇਸ ਯਾਤਰਾ ਨੇ 108 ਦਿਨ ਪੂਰੇ ਕਰ ਲਏ ਹਨ ਅਤੇ ਤਿੰਨ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਦਿੱਲੀ ਕਾਂਗਰਸ ਵਿੰਗ ਦੇ ਅਨੁਸਾਰ, ਯਾਤਰਾ ਇੱਕ ਦਿਨ ਵਿੱਚ 23 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ ਸ਼ਾਮ 4.30 ਵਜੇ ਲਾਲ ਕਿਲ੍ਹੇ ‘ਤੇ ਸਮਾਪਤ ਹੋਵੇਗੀ। ਇਸ ਤੋਂ ਬਾਅਦ ਯਾਤਰਾ ‘ਚ 9 ਦਿਨਾਂ ਦਾ ਬ੍ਰੇਕ ਹੋਵੇਗਾ।























