ਅਜੇ ਖਤਮ ਨਹੀਂ ਹੋਇਆ ਕੋਰੋਨਾ, ਫਿਰ ਦੇ ਸਕਦੈ ਦਸਤਕ !
ਬੁਢਲਾਡਾ, 23 ਦਸੰਬਰ (ਵਿਸ਼ਵ ਵਾਰਤਾ) ਹਾਲਾਂਕਿ ਜ਼ਿਲਾ ਸਿਹਤ ਵਿਭਾਗ ਕਰੋਨਾ ਦੀ ਸੈਂਪਲਿੰਗ ਬੰਦ ਕਰ ਕੇ ਜ਼ਿਲੇ ਨੂੰ ਕੋਰੋਨਾ ਮੁਕਤ ਐਲਾਨਿਆ ਜਾ ਚੁੱਕਾ ਹੈ ਪਰ ਸੂਬੇ ਦੇ ਸਿਹਤ ਵਿਭਾਗ ਵਿਚ ਸਾਰੇ ਜ਼ੋਨਾਂ ਨੂੰ ਅਲਰਟ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਅਜੇ ਖਤਮ ਨਹੀਂ ਹੋਇਆ। ਕਰੋਨਾ ਦੀ ਸਮੀਖਿਆ ਲਈ ਹਫਤਾਵਾਰੀ ਮੀਟਿੰਗ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲਾ ਪਹਿਲਾਂ ਇਸ ਦਿਸ਼ਾ ਚ ਨਿਰਦੇਸ਼ ਜਾਰੀ ਕਰ ਚੁੱਕਾ ਹੈ ਅਤੇ ਸਾਰੇ ਸੂਬਿਆਂ ਨੂੰ ਪੱਤਰ ਲਿਖ ਕੇ ਕਈ ਦੇਸ਼ਾਂ ਚ ਸ਼ੁਰੂ ਹੋਏ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਚੌਕਸ ਰਹਿਣ ਨੂੰ ਕਿਹਾ ਹੈ।
ਜਿਲ੍ਹੇ ਅੰਦਰ 4 ਲੱਖ 19 ਹਜਾਰ 690 ਲੋਕਾਂ ਦਾ ਕਰੋਨਾ ਟੈਸ਼ਟ ਕੀਤੇ ਗਏ ਸਨ ਜਿਨ੍ਹਾਂ ਚੋ 17 ਹਜਾਰ 420 ਕਰੋਨਾ ਕੇਸ ਪੋਜਟਿਵ ਪਾਏ ਗਏ ਸਨ। ਜਿਨ੍ਹਾਂ ਚ 392 ਲੋਕਾਂ ਦੀ ਮੌਤ ਹੋ ਗਈ ਸੀ। ਸਿਹਤ ਵਿਭਾਗ ਦੇ ਆਕੰੜਿਆਂ ਮੁਤਾਬਿਕ ਪੰਜਾਬ ਅੰਦਰ ਮਾਨਸਾ ਜਿਲ੍ਹੇ ਚ ਸਭ ਤੋਂ ਵੱਧ 13 ਲੱਖ 53 ਹਜਾਰ 251 ਲੋਕਾਂ ਦਾ ਕਰੋਨਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਵਿੱਚ 12 ਤੋਂ 14 ਸਾਲ ਦੇ ਬੱਚਿਆਂ ਨੂੰ ਪਹਿਲਾ ਟੀਕਾਕਰਨ 17871, ਦੂਸਰਾ ਟੀਕਾਕਰਨ 15600 ਇਸੇ ਤਰ੍ਹਾਂ 15 ਤੋਂ 17 ਸਾਲ ਦੇ ਬੱਚਿਆਂ ਨੂੰ ਪਹਿਲਾ ਟੀਕਾਕਰਨ 30131, ਦੂਸਰਾ ਟੀਕਾਕਰਨ 29288 ਅਤੇ ਇਸ ਤੋਂ ਇਲਾਵਾ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਪਹਿਲਾ ਟੀਕਾਕਰਨ 6 ਲੱਖ 16 ਹਜਾਰ 718, ਦੂਸਰਾ ਟੀਕਾਕਰਨ 6 ਲੱਖ 22 ਹਜਾਰ 996, ਬੂਸ਼ਟ ਟੀਕਾਕਰਨ 20 ਹਜਾਰ 647 ਲੋਕਾਂ ਨੂੰ ਲਗਾਈ ਜਾ ਚੁੱਕੀ ਹੈ। ਮੌਜੂਦਾਂ ਸਮੇਂ ਚ ਜਿਲ੍ਹੇ ਅੰਦਰ ਕੋਈ ਵੀ ਕਰੋਨਾ ਕੇਸ ਪੋਜਟਿਵ ਸਾਹਮਣੇ ਨਹੀਂ ਆਇਆ।
ਕੀ ਕਹਿਣਾ ਹੈ ਸਿਵਲ ਸਰਜਨ ਮਾਨਸਾ ਦਾ —
ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਗਰਗ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਹਰ ਪਾਜ਼ੇਟਿਵ ਮਰੀਜ਼ ਦੇ ਸੈਂਪਲ ਜਿਨਮ ਸਿਕਵੇਂਸਿੰਗ ਲਈ ਭੇਜੇ ਜਾਣਗੇ ਅਤੇ ਜਿਲ੍ਹੇ ਅੰਦਰ ਲੈਬੋਰੇਟਰੀਜ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਅੱਜ ਜਿਲ੍ਹੇ ਅੰਦਰ ਕਰੋਨਾ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ। ਪਰ ਫਿਰ ਵੀ ਕਰੋਨਾ ਤੋਂ ਬਚਾਅ ਲਈ ਕਰੋਨਾ ਅਤਿਆਤ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ। ਸਿਹਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਜਨਤਕ ਥਾਵਾਂ ਤੇ ਕਰੋ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਬਣਾਓ, ਨਿਯਮਿਤ ਤੌਰ ਤੇ ਹੱਕਾਂ ਨੂੰ ਸਾਬਣ ਜਾਂ ਸੈਨੀਟਾਈਜਰ ਨਾਲ ਸਾਫ ਕਰੋ, ਵਿਆਹ, ਸਿਆਸੀ ਇਕੱਠ ਜਾਂ ਸਮਾਜਿਕ ਮੀਟਿੰਗਾਂ ਚ ਜਾਣ ਤੋ ਬਚੋ, ਅੰਤਰ ਰਾਸ਼ਟਰੀ ਯਾਤਰਾ ਤੋਂ ਦੂਰੀ ਬਣਾਓ, ਬੁਖਾਰ, ਗਲੇ ਚ ਖਰਾਸ਼, ਖੰਘ ਆਦਿ ਵਰਗੇ ਲੱਛਣਾਂ ਦੇ ਮਾਮਲੇ ਚ ਡਾਕਟਰ ਨਾਲ ਸੰਪਰਕ ਕਰੋ, ਕਰੋਨਾ ਤੋਂ ਬਚਾਓ ਲਈ ਟੀਕਾਕਰਨ ਜਰੂਰ ਕਰਵਾਓ, ਸਮੇਂ ਸਮੇਂ ਤੇ ਜਾਰੀ ਸਰਕਾਰੀ ਹਦਾਇਤਾਂ ਦੀ ਪਾਲਣਾ ਜਰੂਰ ਕਰੋ।
ਚੰਗੀ ਕਾਰਗੁਜਾਰੀ ਕਾਰਨ ਸਭ ਤੋਂ ਵੱਧ ਟੀਕਾਕਰਨ ਕਰਨ ਵਾਲਾ ਬਣਿਆ ਜਿਲ੍ਹਾ—
ਜਿਲ੍ਹੇ ਅੰਦਰ ਕਰੋਨਾ ਕਾਲ ਦੌਰਾਨ ਫਰੰਟ ਲਾਇਨ ਤੇ ਕੰਮ ਕਰਨ ਵਾਲੇ ਸਿਹਤ ਵਿਭਾਗ ਦੇ ਡਾਕਟਰ, ਪੈਰਾਮੈਡੀਕਲ ਸਟਾਫ ਤੋਂ ਇਲਾਵਾ ਉਸ ਸਮੇਂ ਤਤਕਾਲੀ ਐਸ.ਐਸ.ਪੀ. ਡਾਕਟਰ ਨਰਿੰਦਰ ਭਾਰਗਵ, ਡਿਪਟੀ ਕਮਿਸ਼ਨਰ ਮਹਿੰਦਰਪਾਲ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਣਜੀਤ ਰਾਏ, ਡਾ. ਹਰਦੀਪ ਸ਼ਰਮਾਂ, ਡਾ. ਗੁਰਚੇਤਨ ਪ੍ਰਕਾਸ਼ ਆਦਿ ਡਾਕਟਰਾਂ ਦੀਆਂ ਟੀਮ ਨੇ ਲੋਕਾਂ ਨੂੰ ਕਰੋਨਾ ਤੋਂ ਨਿਯਾਤ ਦਵਾਉਣ ਲਈ ਦਿਨ ਰਾਤ ਕੰਮ ਕਰਦਿਆਂ ਲੋਕਾਂ ਨੂੰ ਜਾਗਰੂਕ ਕੀਤਾ। ਜਿਸ ਕਾਰਨ ਪੰਜਾਬ ਚ ਆਬਾਦੀ ਦੇ ਮੁਤਾਬਿਕ ਮਾਨਸਾ ਜਿਲ੍ਹਾ ਟੀਕਾਕਰਨ ਕਰਨ ਚ ਸਭ ਤੋਂ ਪਹਿਲਾ ਜਿਲ੍ਹਾ ਬਣਿਆ। ਜੋ ਵਿਭਾਗ ਵੱਲੋਂ ਮਿੱਥੇ ਗਏ ਟਿਚੇ ਤੋਂ ਕਈ ਗੁਣਾ ਵੱਧ ਟੀਕਾਕਰਨ ਕਰਨ ਚ ਮੋਹਰੀ ਰਿਹਾ।























