ਕੌਣ ਬਣੇਗਾ ਚੈਂਪੀਅਨ? ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੁਕਾਬਲਾ ਅੱਜ
ਚੰਡੀਗੜ੍ਹ, 18ਦਸੰਬਰ(ਵਿਸ਼ਵ ਵਾਰਤਾ)- ਫੀਫਾ ਵਿਸ਼ਵ ਕੱਪ ਦਾ ਫਾਈਨਲ ਕਤਰ ਦੇ ਲੁਸੈਲ ਸਟੇਡੀਅਮ ‘ਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਰਜਨਟੀਨਾ ਦੇ ਸੁਪਰਸਟਾਰ ਲਿਓਨਲ ਮੇਸੀ ਦੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਡਾ ਮੈਚ ਹੈ। ਲਗਭਗ ਦੋ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ, ਉਸਨੇ ਹਰ ਵੱਡੇ ਖਿਤਾਬ ਜਿੱਤੇ ਹਨ ਪਰ ਉਹ ਕਦੇ ਵੀ ਵਿਸ਼ਵ ਕੱਪ ਟਰਾਫੀ ਹਾਸਲ ਨਹੀਂ ਕਰ ਸਕੇ। ਫਰਾਂਸ ਨੂੰ ਜਿੱਤਾਉਣ ਦਾ ਕੰਮ ਸਟਾਰ ਸਟ੍ਰਾਈਕਰ ਕੇਲੀਅਨ ਐਮਬਾਪੇ ਅਤੇ ਓਲੀਵੀਅਰ ਜਿਰੂਡ ਵਰਗੇ ਖਿਡਾਰੀਆਂ ਦੇ ਮੋਢਿਆਂ ‘ਤੇ ਹੋਵੇਗਾ।























