ਭਾਰਤ ਬਨਾਮ ਬੰਗਲਾਦੇਸ਼ ਪਹਿਲੇ ਟੈਸਟ ਦਾ ਦੂਜਾ ਦਿਨ
ਜਾਣੋ, ਹੁਣ ਤੱਕ ਦੇ ਖੇਡ ‘ਚ ਭਾਰਤੀ ਟੀਮ ਦਾ ਸਕੋਰ
ਚੰਡੀਗੜ੍ਹ, 15ਦਸੰਬਰ(ਵਿਸ਼ਵ ਵਾਰਤਾ): ਭਾਰਤ-ਬੰਗਲਾਦੇਸ਼ ਟੈਸਟ ਸੀਰੀਜ਼ ਦਾ ਪਹਿਲਾ ਮੈਚ ਚਟੋਗਰਾਮ ‘ਚ ਖੇਡਿਆ ਜਾ ਰਿਹਾ ਹੈ। ਬੀਤੇ ਦਿਨ ਭਾਰਤ ਨੇ ਟਾੱਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਇਸ ਸਮੇਂ ਦੂਜੇ ਦਿਨ ਦੇ ਪਹਿਲੇ ਸੈਸ਼ਨ ਦਾ ਖੇਡ ਚੱਲ ਰਿਹਾ ਹੈ ਅਤੇ ਭਾਰਤ ਨੇ 6 ਵਿਕਟਾਂ ‘ਤੇ 282 ਦੌੜਾਂ ਬਣਾ ਲਈਆਂ ਹਨ। ਸ਼੍ਰੇਅਸ ਅਈਅਰ 84 ਦੌੜਾਂ ਬਣਾ ਕੇ ਅਜੇਤੂ ਹੈ। ਆਰ ਅਸ਼ਵਿਨ ਉਸ ਦਾ ਸਾਥ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 6 ਵਿਕਟਾਂ ਗੁਆ ਕੇ 278 ਦੌੜਾਂ ਬਣਾਈਆਂ ਸਨ। ਸ਼੍ਰੇਅਸ ਅਈਅਰ 82 ਦੌੜਾਂ ਦੇ ਨਿੱਜੀ ਸਕੋਰ ‘ਤੇ ਨਾਬਾਦ ਪਰਤੇ ਸਨ। ਉਥੇ ਹੀ ਅਕਸ਼ਰ ਪਟੇਲ ਦਿਨ ਦੀ ਆਖਰੀ ਗੇਂਦ ‘ਤੇ 14 ਦੌੜਾਂ ਬਣਾ ਕੇ ਆਊਟ ਹੋ ਗਏ।























