ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਅੱਠ ਵਿਦਿਆਰਥਣਾਂ ਭਰਤੀ
ਮਾਨਸਾ, 1 ਮਈ (ਵਿਸ਼ਵ ਵਾਰਤਾ)-ਭਾਰਤ ਸਰਕਾਰ ਵਲੋਂ ਸਾਰੇ ਹੀ ਸਕੂਲੀ ਵਿਦਿਆਰਥੀਆਂ ਨੂੰ ਰੁਬੇਲਾ ਅਤੇ ਮਲੇਰੀਆ ਦੀ ਬੀਮਾਰੀ ਤੋਂ ਬਚਾਅ ਲਈ ਸਕੂਲੀ ਵਿਦਿਆਰਥੀਆਂ ਨੂੰ ਅਜ ਟੀਕੇ ਲਗਾਏ ਗਏ, ਜਿਸ ਤਹਿਤ ਮਾਨਸਾ ਨੇੜਲੇ ਪਿੰਡ ਨੰਗਲ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਜਦੋਂ ਇਹ ਟੀਕੇ ਲਗਾਏ ਗਏ ਤਾਂ ਉਸੇ ਦੌਰਾਨ ਅੱਠ ਵਿਦਿਆਰਥਣਾਂ ਬਿਮਾਰ ਹੋ ਗਈਆਂ, ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਵਿਚ ਦਾਖਲ ਕਰਵਾਇਆ ਗਿਆ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਅਧਿਆਪਕ ਜਸਵੀਰ ਸਿੰਘ ਨੇ ਦਸਿਆ ਕਿ ਟੀਕੇ ਲਗਾਉਣ ਤੋਂ ਬਾਅਦ ਵਖ—ਵਖ ਕਲਾਸਾਂ ਦੇ 9 ਵਿਦਿਆਰਥੀ ਬੀਮਾਰ ਹੋ ਗਏ। ਇਨ੍ਹਾਂ ਬਚਿਆਂ ਨੂੰ ਸਕੂਲ ਵਿਚ ਹੀ ਮੁਢਲੀ ਸਹਾਇਤਾ ਦਿਤੀ ਗਈ, ਜਿਸ ਨਾਲ 4 ਵਿਦਿਆਰਥੀ ਪੂਰੀ ਤਰ੍ਹਾਂ ਸਿਹਤਮੰਦ ਹੋ ਗਏ ਅਤੇ ਬਾਕੀ 5 ਵਿਦਿਆਰਥੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਐਂਬੂਲੈਂਸ ਦਾ ਪ੍ਰਬੰਧ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਹਸਪਤਾਲ ਲਿਆਉਣ ਵਿਚ ਦੇਰੀ ਹੋਈ ਹੈ।
ਹਸਪਤਾਲ *ਚ ਜਾਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਵਿਖੇ ਟੀਕੇ ਲਗਣ ਨਾਲ 10ਵੀਂ ਕਲਾਸ ਵਿਚ ਪੜ੍ਹਦੀਆਂ ਵਿਦਿਆਰਥਣਾਂ ਪੁਨੀਤ ਸ਼ਰਮਾ, ਅਰਸ਼ਦੀਪ ਕੌਰ, ਗੁਰਪ®ੀਤ ਕੌਰ ਅਤੇ 7ਵੀਂ ਕਲਾਸ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਚ¤ਕਰ ਆਉਣ ਅਤੇ ਘਬਰਾਹਟ ਹੋਣ ਦੀ ਸ਼ਿਕਾਇਤ ਕੀਤੀ, ਜਿੰਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਵਿ¤ਚ ਪਹੁੰਚਾਇਆ ਗਿਆ, ਜਿਥੇ ਡਾ. ਨੈਨਸੀ, ਡਾ. ਮਮਤਾ, ਡਾ. ਸ਼ਵੀ ਅਤੇ ਡਾ. ਪਰਵਰਿਸ਼ ਦੀ ਟੀਮ ਵਲੋਂ ਉਨ੍ਹਾਂ ਦੀ ਮੁਕੰਮਲ ਜਾਂਚ ਕਰਕੇ ਇਲਾਜ ਸ਼ੁਰੂ ਕੀਤਾ ਗਿਆ।
ਬੱਚਿਆਂ ਦੇ ਦਾਖਲ ਹੋਣ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਤੁਰੰਤ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਨੂੰ ਹੱਥਾਂ—ਪੈਰਾਂ ਦੀ ਪੈ ਗਈ। ਸਿਵਲ ਸਰਜਨ ਡਾ. ਅਨੂਪ ਕੁਮਾਰ ਅਤੇ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਮੌਕੇ ’ਤੇ ਪਹੁੰਚਕੇ ਬ¤ਚਿਆਂ ਦੀ ਹਾਲਤ ਦਾ ਜਾਇਜ਼ਾ ਲਿਆ ਅਤੇ ਇਲਾਜ ਕਰ ਰਹੇ ਡਾਕਟਰਾਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇੰਨ੍ਹਾਂ ਸਿਹਤ ਅਧਿਕਾਰੀਆਂ ਨੇ ਪਿੰਡ ਨੰਗਲ ਕਲਾਂ ਦੇ ਸਕੂਲ ਵਿਚ ਜਾਕੇ ਬਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨਾਲ ਵੀ ਗਲਬਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾਉਂਦਿਆਂ ਦਸਿਆ ਕਿ ਉਕਤ ਘਟਨਾ ਵਿ¤ਚ ਘਬਰਾਉਣ ਵਾਲੀ ਕੋਈ ਗ¤ਲ ਨਹੀਂ ਹੈ ਅਤੇ ਹਜ਼ਾਰਾਂ ਬਚਿਆਂ ਵਿਚੋਂ ਇ¤ਕ—ਦੋ ਬ¤ਚਿਆਂ ਨੂੰ ਅਜਿਹੀ ਸ਼ਿਕਾਇਤ ਅਕਸਰ ਆ ਹੀ ਜਾਂਦੀ ਹੈ।
ਉਕਤ ਸਕੂਲ ਵਿਚ ਟੀਕੇ ਲਾਉਣ ਮੌਕੇ ਹਾਜ਼ਰ ਡਾ. ਮਨਪਿ®ਆ ਨੇ ਦਸਿਆ ਕਿ 350 ਬਚਿਆਂ ਨੂੰ ਟੀਕੇ ਲਾਏ ਗਏ, ਪਰ ਕਿਸੇ ਨੂੰ ਵੀ ਕੋਈ ਦਿਕੱਤ ਨਹੀਂ ਆਈ। 4 ਲੜਕੀਆਂ ਵ¤ਲੋਂ ਘਬਰਾਹਟ ਹੋਣ ਅਤੇ ਚ¤ਕਰ ਆਉਣ ਦੀ ਸ਼ਿਕਾਇਤ ਕਰਨ ’ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਭੇਜਿਆ ਗਿਆ।
ਸਹਾਇਕ ਸਿਵਲ ਸਰਜਨ ਮਾਨਸਾ ਡਾ. ਸੁਰਿੰਦਰ ਸਿੰਘ ਨੇ ਦ¤ਸਿਆ ਕਿ ਉਕਤ ਟੀਕੇ ਬਿਨਾਂ ਕੁ¤ਝ ਖਾਣ ਪੀਣ ਤੋਂ ਲ¤ਗਣ ਜਾਂ ਟੀਕੇ ਲ¤ਗਣ ਤੋਂ ਪਹਿਲਾਂ ਹੀ ਮਨ ਵਿ¤ਚ ਡਰ ਬੈਠ ਜਾਣ ਕਰਕੇ ਚ¤ਕਰ ਆਉਣ ਜਾਂ ਘਬਰਾਹਟ ਹੋਣ ਦੀ ਸ਼ਿਕਾਇਤ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਜ਼ਿਲ੍ਹੇ ਵਿਚ ਕਿਸੇ ਵੀ ਥਾਂ ਤੋਂ ਹੋਰ ਕੋਈ ਸ਼ਿਕਾਇਤ ਨਹੀਂ ਆਈ।
ਸਿਵਲ ਹਸਪਤਾਲ ਮਾਨਸਾ ਵਿਖੇ ਮੌਜੂਦ ਡਾ. ਰੀਤਿਕਾ ਨੇ ਦ¤ਸਿਆ ਕਿ ਉਕਤ ਲੜਕੀਆਂ ਨੂੰ ਦੁਪਹਿਰ 1 ਵਜੇ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਇਸ ਸਮੇਂ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਠੀਕ ਹੋ ਜਾਣ ’ਤੇ ਉਨ੍ਹਾਂ ਨੂੰ ਛੁਟੀ ਦੇ ਦਿਤੀ ਜਾਵੇਗੀ।
ਉਧਰ ਵੱਖਰੇ ਤੌਰ *ਤੇ ਡਿਪਟੀ ਕਮਿਸ਼ਨਰ ਬਲਵਿµਦਰ ਸਿµਘ ਧਾਲੀਵਾਲ ਨੇ ਇਸ ਮੁਹਿµਮ ਵਿੱਚ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਸਿਹਤ ਵਿਭਾਗ ਨੂੰ ਇਹ ਹਦਾਇਤ ਕੀਤੀ ਕਿ ਟੀਕਾ ਲੱਗਣ ਉਪਰµਤ ਹਰ ਇੱਕ ਬੱਚੇ ਦਾ ਨਿੱਜੀ ਤੌਰ ’ਤੇ ਵਿਸ਼ੇਸ਼ ਖ਼ਿਆਲ ਰੱਖਿਆ ਜਾਵੇ। ਡਾ. ਅਨੂਪ ਕੁਮਾਰ ਨੇ ਜਿਲ੍ਹਾ ਵਾਸੀਆਂ ਨੂµ ਕਿਹਾ ਕਿ ਇਸ ਮੁਹਿੰਮ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਅਤੇ ਸ਼ੋਸ਼ਲ ਮੀਡੀਆ ਦੇ ਗੁµਮਰਾਹ ਕਰਨ ਵਾਲੀਆਂ ਪੋਸਟਾਂ ਤੋਂ ਬਚ ਕੇ ਰਹਿਣ, ਤਾਂ ਜੋ ਖ਼ਤਰਨਾਕ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ।
ਪੰਜਾਬ ਪੁਲਿਸ ਦੀ ਵੱਡੀ ਕਰਵਾਈ
ਪੰਜਾਬ ਪੁਲਿਸ ਦੀ ਵੱਡੀ ਕਰਵਾਈ 2024 ਦੀ ਸਭ ਤੋਂ ਵੱਡੀ ਹੈਰੋਇਨ ਦੀ ਖ਼ੇਪ ਸਮੇਤ ਤਿੰਨ ਕਾਬੂ- ਹੈਰੋਇਨ ਦੀ ਬਾਜ਼ਾਰੀ ਕੀਮਤ...