ਭਾਰਤ ਬਨਾਮ ਬੰਗਲਾਦੇਸ਼ ਵਨਡੇ ਸੀਰੀਜ਼- ਮੈਚ ਪਹਿਲਾ : ਟੀਮ ਇੰਡੀਆ ਨੂੰ ਪਹਿਲੀ ਗੇਂਦ ‘ਤੇ ਮਿਲੀ ਸਫਲਤਾ
ਪੜ੍ਹੋ, ਕਿਹੜੇ ਬੱਲੇਬਾਜ਼ ਨੂੰ ਦਿਖਾਇਆ ਪਵੇਲੀਅਨ ਦਾ ਰਸਤਾ
ਚੰਡੀਗੜ੍ਹ, 4ਦਸੰਬਰ(ਵਿਸ਼ਵ ਵਾਰਤਾ)- ਬੰਗਲਾਦੇਸ਼ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ‘ਚ ਟੀਮ ਇੰਡੀਆ 41.2 ਓਵਰਾਂ ‘ਚ 186 ਦੌੜਾਂ ‘ਤੇ ਸਿਮਟ ਗਈ। ਹੁਣ ਮੈਦਾਨ ‘ਚ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਜ਼ੀਰੋ ਸਕੋਰ ‘ਤੇ ਪਹਿਲਾ ਵਿਕਟ ਗੁਆ ਦਿੱਤਾ। ਕਪਤਾਨ ਲਿਟਨ ਦਾਸ ਅਤੇ ਅਨਾਮੁਲ ਹੱਕ ਅਜੇਤੂ ਹਨ।ਟੀਮ ਨੇ 4 ਓਵਰਾਂ ‘ਚ ਇਕ ਵਿਕਟ ‘ਤੇ 15 ਦੌੜਾਂ ਬਣਾ ਲਈਆਂ ਹਨ। ਉਸ ਦੇ ਸਲਾਮੀ ਬੱਲੇਬਾਜ਼ ਨਜਮੁਲ ਹਸਨ ਸ਼ਾਂਤੋ ਨੂੰ ਦੀਪਕ ਚਾਹਰ ਨੇ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਕਰਵਾਇਆ।























