ਬਿਕਰਮ ਮਜੀਠੀਆ ਨੇ ਗੰਨ ਕਲਚਰ ‘ਤੇ ਮੁੜ ਚੁੱਕੇ ਸਵਾਲ; ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੀ ਪਿਸਤੌਲ ਨਾਲ ਫੋਟੋ ਕੀਤੀ ਜਾਰੀ
ਪੜ੍ਹੋ, ਤੁਸੀਂ ਵੀ ਕੀ ਲਿਖਿਆ ਪੋਸਟ ‘ਚ
ਚੰਡੀਗੜ੍ਹ, 30ਨਵੰਬਰ(ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਮੁੜ ਮਾਨ ਸਰਕਾਰ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ‘ਤੇ ਗੰਨ ਕਲਚਰ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਖਰੜ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਅਨਮੋਲ ਗਗਨ ਮਾਨ ਦੀ ਪੁਲਿਸ ਵਰਦੀ ਵਿੱਚ ਪਿਸਤੌਲ ਫੜੀ ਇੱਕ ਫੋਟੋ ਸਾਂਝੀ ਕਰ ਟਵੀਟ ਕੀਤਾ ਹੈ। ਇਹ ਵੀ ਪੁੱਛਿਆ ਕਿ ” ਅਸਲੀ ਡੀਜੀਪੀ ਕੌਣ ਹੈ? ਅਜੇ ਤੱਕ ਫੋਟੋ ਡਿਲੀਟ ਨਾ ਕਰਨ ਵਾਲੀ ਅਨਮੋਲ ਗਗਨ ਮਾਨ? ਜਾਂ ਹੁਕਮ ਦੇਣ ਵਾਲੇ ਵਾਲੇ ਡੀਜੀਪੀ ਪੰਜਾਬ ਪੁਲਿਸ ?
ASLI @DGPPunjabPolice KON ? AJE TAK PHOTO DELETE NA KARN WALI @AnmolGaganMann ? Ja ORDER DEN WALE @DGPPunjabPolice ? 4 DIN BAAD V KOI KARWAI NAI ? DOHRA MAPDAND KIYON ? AAM PUBLIC LAI FIR PARCHE KYON ? @BhagwantMann A Law NAI BADLAW (ਬਦਲਾਵ ) HAI ? pic.twitter.com/0ECArh7Q2i
— Bikram Singh Majithia (@bsmajithia) November 30, 2022
ਮਜੀਠੀਆ ਨੇ ਡੀਜੀਪੀ ਪੰਜਾਬ ਗੌਰਵ ਯਾਦਵ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਸਵਾਲ ਕੀਤਾ ਕਿ 4 ਦਿਨ ਬੀਤ ਜਾਣ ‘ਤੇ ਵੀ ਗੰਨ ਕਲਚਰ ਮਾਮਲੇ ‘ਚ ਮੰਤਰੀ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਸਵਾਲ ਕੀਤਾ ਕਿ ਦੋਹਰੇ ਮਾਪਦੰਡ ਕਿਉਂ ਅਪਣਾਏ ਜਾ ਰਹੇ ਹਨ ਅਤੇ ਆਮ ਲੋਕਾਂ ‘ਤੇ ਹੀ ਕੇਸ ਕਿਉਂ ਦਰਜ ਕੀਤੇ ਜਾ ਰਹੇ ਹਨ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ‘ਤੇ ਚੁਟਕੀ ਲੈਂਦਿਆਂ ਮਜੀਠੀਆ ਨੇ ਲਿਖਿਆ ਕਿ ਇਹ ਕਾਨੂੰਨ ਨਹੀਂ ਬਦਲਾਅ ਹੈ? ਇਸ ਤੋਂ ਪਹਿਲਾਂ ਵੀ ਮਜੀਠੀਆ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਭਾਗ ਵੱਲੋਂ ਗੰਨ ਕਲਚਰ ‘ਤੇ ਬਿਨਾਂ ਜਾਂਚ ਤੋਂ ਆਮ ਲੋਕਾਂ ਨੂੰ ਗ੍ਰਿਫਤਾਰ ਕਰਨ ਅਤੇ ਕੇਸ ਦਰਜ ਕਰਨ ਦੀ ਕਾਰਵਾਈ ‘ਤੇ ਸਵਾਲ ਉਠਾਉਂਦੇ ਰਹੇ ਹਨ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਬਿਕਰਮ ਮਜੀਠੀਆ ਨੇ ਆਪਣੇ ਟਵਿੱਟਰ ਹੈਂਡਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਬੰਦੂਕ ਫੜੀ ਹੋਈ ਤਸਵੀਰ ਟਵੀਟ ਕਰਕੇ ਸਵਾਲ ਖੜ੍ਹੇ ਕੀਤੇ ਸਨ।
Mittran nu shonk hathiaran da?
ਪਰ ਪਰਚੇ ਬੱਚਿਆਂ ਤੇ ਹੋ ਰਹੇ ਨੇ 🤔 @BhagwantMann pic.twitter.com/81vHcdWtlf— Bikram Singh Majithia (@bsmajithia) November 27, 2022























