ਭਾਰਤ ਬਨਾਮ ਨਿਊਜ਼ੀਲੈਂਡ ਤੀਸਰਾ ਵਨਡੇ ਜਾਰੀ: ਟੀਮ ਇੰਡੀਆ ਨੇ ਗਵਾਈਆਂ 6 ਵਿਕਟਾਂ: ਪੜ੍ਹੋ ਮੈਚ ਦਾ ਪੂਰਾ ਹਾਲ
ਚੰਡੀਗੜ੍ਹ, 30ਨਵੰਬਰ(ਵਿਸ਼ਵ ਵਾਰਤਾ)-ਭਾਰਤ- ਨਿਊਜ਼ੀਲੈਂਡ ਵਨਡੇ ਸੀਰੀਜ਼ ਦਾ ਤੀਸਰਾ ਅਤੇ ਆਖ਼ਰੀ ਮੁਕਾਬਲਾ ਕ੍ਰਾਈਸਟਚਰਚ ਕੇ ਹੇਗ ਓਵਲ ਮੈਦਾਨ ‘ਤੇ ਜਾਰੀ ਹੈ। ਨਿਊਜ਼ੀਲੈਂਡ ਨੇ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਟੀਮ ਇੰਡੀਆ ਨੇ ਬੱਲੇਬਾਜ਼ੀ ਕਰਦੇ ਹੋਏ 33.3 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 150 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਵਾਸ਼ਿੰਗਟਨ ਸੁੰਦਰ ਅਤੇ ਦੀਪਕ ਚਾਹਰ ਕ੍ਰੀਜ਼ ‘ਤੇ ਹਨ। ਦੀਪਕ ਹੁੱਡਾ 25 ਗੇਂਦਾਂ ਵਿੱਚ 12 ਦੌੜਾਂ ਬਣਾ ਕੇ ਆਊਟ ਹੋ ਗਏ।























