ਲੁਧਿਆਣਾ ਵਿੱਚ ਇੰਨਕਮ ਟੈਕਸ ਦੀ ਛਾਪੇਮਾਰੀ
ਲੁਧਿਆਣਾ 24 ਨਵੰਬਰ(ਵਿਸ਼ਵ ਵਾਰਤਾ)- ਲੁਧਿਆਣਾ ਦੇ ਪਵੇਲੀਅਨ ਮਾੱਲ ਦੇ ਨੇੜੇ ਸਥਿਤ ਨਾਮੀ ਜਵੈਲਰਜ਼ ਤੇ ਇੰਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਆਈ ਟੀ ਦੇ ਇਨਵੈਸਟੀਗੇਸ਼ਨ ਵਿੰਗ ਦੀਆਂ ਟੀਮਾਂ ਨੇ ਅੱਜ ਸਵੇਰੇ ਸ਼ਹਿਰ ਦੇ ਮਸ਼ਹੂਰ ਸਰਦਾਰ ਜਵੈਲਰਜ਼, ਨਿੱਕਾਮਲ ਜਵੈਲਰਜ਼, ਮਨੀ ਰਾਮ ਬਲਵੰਤ ਰਾਏ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ। ਟੀਮਾਂ ਨੇ ਉਨ੍ਹਾਂ ਦੇ ਵਪਾਰਕ ਅਦਾਰਿਆਂ, ਰਿਹਾਇਸ਼ੀ ਥਾਵਾਂ ਤੇ ਦਫ਼ਤਰਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਆਮਦਨ ਕਰ ਅਧਿਕਾਰੀ ਕਾਰੋਬਾਰੀਆਂ ਦੇ ਰਿਕਾਰਡ ਅਤੇ ਸਟਾਕ ਦੀ ਜਾਂਚ ਕਰ ਰਹੇ ਹਨ। ਅਗਲੇਰੀ ਜਾਂਚ ਲਈ ਕਈ ਦਸਤਾਵੇਜ਼ਾਂ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਫਿਲਹਾਲ ਇਸ ਸੰਬੰਧ ਵਿੱਚ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।























