ਬੀਸੀਸੀਆਈ ਨੇ ਸੀਨੀਅਰ ਚੋਣ ਕਮੇਟੀ ਨੂੰ ਕੀਤਾ ਬਰਖ਼ਾਸਤ
ਪੜ੍ਹੋ, ਚੇਤਨ ਸ਼ਰਮਾ ਸਮੇਤ ਹੋਰ ਕਿਹੜੇ ਚੋਣਕਾਰਾਂ ਦੀ ਕੀਤੀ ਛੁੱਟੀ
ਚੰਡੀਗੜ੍ਹ, 19ਨਵੰਬਰ(ਵਿਸ਼ਵ ਵਾਰਤਾ)-ਟੀ -20 ਵਰਲਡ ਕੱਪ ਵਿਚ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਸੀਨੀਅਰ ਚੋਣ ਕਮੇਟੀ ਨੂੰ ਬਰਖਾਸਤ ਕਰ ਦਿੱਤਾ,ਯਾਨਿ ਕਿ ਚੋਣ ਕਰਨ ਵਾਲਿਆਂ ਦੀ ਛੁੱਟੀ ਕਰ ਦਿੱਤੀ ਹੈ। ਦਰਅਸਲ, ਪਿਛਲੇ ਦੋ ਸਾਲਾਂ ਵਿਚ ਭਾਰਤ ਨੇ ਤਿੰਨ ਵੱਡੇ ਇਵੈਂਟਾਂ ਵਿੱਚ ਭਾਗ ਲਿਆ, ਜਿਸਦਾ ਕੋਈ ਖਾਸ ਨਤੀਜਾ ਨਹੀਂ ਨਿਕਲਿਆ। ਇਹਨਾਂ ਤਿੰਨ ਵੱਡੇ ਇਵੈਂਟਾਂ ਵਿੱਚ ਪਹਿਲਾਂ ਭਾਰਤੀ ਟੀਮ 2021 ਵਿੱਚ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਨਿਊਜ਼ੀਲੈਂਡ ਤੋਂ ਹਾਰ ਗਈ। ਦੂਜਾ ਨੇ ਇਸ ਸਾਲ ਟੀ -20 ਵਿਸ਼ਵ ਕੱਪ ਵਿੱਚ ਸੁਪਰ 12 ਰਾਊਂਡ ਵਿੱਚ ਬਾਹਰ ਅਤੇ ਤੀਸਰਾ ਟੀ -20ਵਿਸ਼ਵ ਕੱਪ ਆਸਟਰੇਲੀਆ ਵਿੱਚ ਖੇਡਿਆ ਗਿਆ, ਜਿਸ ਵਿੱਚ ਇੰਗਲੈਂਡ ਨੇ 10 ਵਿਕਟਾਂ ਨਾਲ ਭਾਰਤੀ ਟੀਮ ਨੂੰ ਬੜੀ ਬੂਰੀ ਤਰ੍ਹਾਂ ਹਰਾਇਆ।
ਬੀਸੀਸੀਆਈ ਵੱਲੋਂ ਚੋਣ ਕਮੇਟੀ ਵਿੱਚੋਂ ਬਰਖ਼ਾਸਤ ਕੀਤੇ ਗਏ ਚੋਣਕਾਰਾਂ ਵਿੱਚ ਚੀਫ਼ ਸਿਲੈਕਟਰ ਚੇਤਨ ਸ਼ਰਮਾ ਤੋਂ ਇਲਾਵਾ ਹਰਵਿੰਦਰ ਸਿੰਘ, ਸੁਨੀਲ ਜੋਸ਼ੀ ਅਤੇ ਦੇਵਾਸ਼ੀਸ਼ ਮੁਹੰਤੀ ਕਮੇਟੀ ਵਿੱਚ ਸ਼ਾਮਲ ਸਨ। ਆਮ ਤੌਰ ‘ਤੇ, ਸੀਨੀਅਰ ਚੋਣ ਕਮੇਟੀ ਦਾ ਕਾਰਜਕਾਲ ਚਾਰ ਸਾਲ ਹੁੰਦਾ ਹੈ। ਉਨ੍ਹਾਂ ਨੂੰ ਹਟਾਉਣ ਤੋਂ ਬਾਅਦ, ਬੋਰਡ ਨੇ ਹੁਣ ਨਵੀਂ ਚੋਣ ਕਮੇਟੀ ਲਈ ਅਰਜ਼ੀਆਂ ਮੰਗੀਆਂ ਹਨ। ਇਸ ਦੀ ਆਖ਼ਰੀ ਤਾਰੀਖ 28 ਨਵੰਬਰ ਹੈ।























