ਸਰਚ ਆਪ੍ਰੇਸ਼ਨ ਤਹਿਤ ਪੁਲਿਸ ਨੇ ਹੀਰੋਇਨ ਅਤੇ ਹੋਰ ਨਸ਼ੇ ਕੀਤੇ ਬਰਾਮਦ, 3 ਗ੍ਰਿਫਤਾਰ
ਬੁਢਲਾਡਾ, 15 ਨਵੰਬਰ (ਵਿਸ਼ਵ ਵਾਰਤਾ) ਨਸ਼ਾ ਤਸਕਰਾਂ ਦੇ ਖਿਲਾਫ ਸੂਬੇ ਭਰ ਵਿੱਚ ਪੁਲਿਸ ਵੱਲੋਂ ਸਪੈਸ਼ਲ ਸਰਚ ਆਪ੍ਰੇਸ਼ਨ ਤਹਿਤ ਅੱਜ ਜਿਲ੍ਹੇ ਦੇ ਨਵੇਂ ਨਿਯੁਕਤ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਕਾਰਜਕਾਲ ਸੰਭਾਲਦੇ ਹੋਏ ਪਹਿਲੇ ਦਿਨੀ ਵੱਡੀ ਕਾਰਵਾਈ ਕੀਤੀ ਗਈ। ਜਿਸ ਤਹਿਤ ਬੁਢਲਾਡਾ ਦੇ ਵਾਰਡ ਨੰ. 11 ਅੰਦਰ ਡੀ.ਐਸ.ਪੀ.ਡੀ ਲਵਪ੍ਰੀਤ ਸਿੰਘ ਦੀ ਅਗਵਾਈ ਹੇਠ 3 ਥਾਣਿਆਂ ਦੀ ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਵੱਡੀ ਤਦਾਦ ਵਿੱਚ ਸ਼ਰਾਬ, ਹੀਰੋਇਨ, ਡਰੱਗ ਮਨੀ ਬਰਾਮਦ ਕੀਤੀ ਗਈ। ਐਸ.ਐਚ.ਓ. ਸਿਟੀ ਬੂਟਾ ਸਿੰਘ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਸੰਬੰਧੀ ਘਰਾਂ ਚ ਵੀ ਤੈਲਾਸ਼ੀ ਲਈ ਗਈ। ਇਸ ਦੌਰਾਨ ਅਮਨਦੀਪ ਸਿੰਘ ਪੁੱਤਰ ਦਰਸ਼ਨ ਕੁਮਾਰ ਢੇਹਾ ਬਸਤੀ ਚੋ 4 ਗ੍ਰਾਮ ਹੀਰੋਇਨ (ਚਿੱਟਾ) ਅਤੇ 50 ਹਜਾਰ 20 ਰੁਪਏ ਡਰੱਗ ਮਨੀ, ਰਿੰਕੂ ਕੁਮਾਰ ਪੁੱਤਰ ਰੋਸ਼ਨ ਕੁਮਾਰ ਢੇਹਾ ਬਸਤੀ ਤੋਂ 200 ਗ੍ਰਾਮ ਭੁੱਕੀ ਚੂਰਾ ਪੋਸਤ, ਹੰਸਰਾਜ ਮੋਲਾ ਪੁੱਤਰ ਦੇਵਰਾਜ ਢੇਹਾ ਬਸਤੀ ਤੋਂ 2 ਲੀਟਰ ਨਾਜਾਇਜ ਸ਼ਰਾਬ ਬਰਾਮਦ ਕਰਕੇ ਤਿੰਨੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਗੈਰ ਸਮਾਜਿਕ ਤੱਤਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਹ ਸਰਚ ਅਭਿਆਨ ਲਗਾਤਾਰ ਜਾਰੀ ਰਹੇਗਾ, ਨਸ਼ਾ ਵੇਚਣ/ਖ੍ਰੀਦਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੀ ਮੁਹਿੰਮ ਨਾਲ ਜੁੜ ਕੇ ਸਮਾਜ ਵਿਰੋਧੀ ਅਨਸਰਾ ਨੂੰ ਨੱਥ ਪਾਉਂਦਿਆਂ ਬੁਢਲਾਡਾ ਨੂੰ ਨਸ਼ਾ ਮੁਕਤ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਤੇ ਸਦਰ ਬੁਢਲਾਡਾ ਦੇ ਐਸ.ਐਚ.ਓ. ਅੰਗਰੇਜ ਸਿੰਘ, ਬਰੇਟਾ ਐਸ.ਐਚ.ਓ. ਗੁਰਦਰਸ਼ਨ ਸਿੰਘ, ਬੋਹਾ ਦੇ ਐਸ.ਐਚ.ਓ. ਸਮੇਤ ਪੁਲਿਸ ਪਾਰਟੀ, ਨਾਰਕੋਟਿਕ ਸੈਲ ਦੇ ਇੰਸਪੈਕਟਰ ਮਨਜੀਤ ਸਿੰਘ ਆਦਿ ਹਾਜਰ ਸਨ। ਵੱਡੀ ਤਦਾਦ ਚ ਮਹਿਲਾ ਪੁਲਿਸ ਵੀ ਮੌਜੂਦ ਸੀ।






















