ਚੰਡੀਗੜ, 25 ਅਪ੍ਰੈਲ (ਵਿਸ਼ਵ ਵਾਰਤਾ) – ਮਾਲਤੀ ਗਿਆਨਪੀਠ ਪੁਰਸਕਾਰ, 2018 ਲਈ ਪੰਜਾਬ ਦੇ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 15 ਅਧਿਆਪਕਾਂ ਦੀ ਚੋਣ ਕੀਤੀ ਗਈ ਹੈ। ਭਾਰਤ ਦੇ ਉਪ-ਰਾਸ਼ਟਰਪਤੀ ਐਮ.ਵੈਂਕੇਯਾ ਨਾਇਡੂ ਵੱਲੋਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਪੁਰਸਕਾਰ ਵਿਚ ਇਕ ਲੱਖ ਰੁਪਏ, ਪ੍ਰਸ਼ੰਸ਼ਾ ਪੱਤਰ ਅਤੇ ਤਮਗਾ ਸ਼ਾਮਿਲ ਹੈ। ਅਧਿਆਪਕਾਂ ਦੀ ਚੋਣ ਵਿਸ਼ਵ ਮਾਨਕਾਂ ਦੇ ਨਾਲ ਜਿਲਾ ਪੱਧਰ ‘ਤੇ ਸ਼ੁਰੂ ਸਕ੍ਰਿਨਿੰਗ ਕਰਕੇ ਡੀ.ਪੀ.ਆਈ². ਵੱਲੋਂ ਲਿਸਟਿੰਗ ਕੀਤੀ ਗਈ। ਲਿਖਤ ਪ੍ਰੀਖਿਆ ਰਾਹੀਂ, ਵਿਸ਼ਾ ਮਾਹਿਰਾਂ ਵੱਲੋਂ ਇੰਟਰਵਿਊ ਕਰਕੇ ਅਤੇ ਆਖਿਰ ਵਿਚ ਜੂਰੀ ਵੱਲੋਂ ਆਖਰੀ ਚੋਣ ਕੀਤੀ ਗਈ, ਜਿਸ ਵਿਚ ਕੁਲ 147 ਅਧਿਆਪਕਾਂ ਵਿਚੋਂ ਪੰਜਾਬ ਦੇ 15 ਅਧਿਆਪਕਾਂ ਦੀ ਚੋਣ ਹੋਈ।
ਜੂਰੀ ਵਿਚ ਐਮ.ਐਮ.ਆਟੋ ਗਰੁੱਪ ਅਤੇ ਸੁਸਾਇਟੀ ਦੇ ਚੇਅਰਮੈਨ ਦੇ ਸੀ.ਐਮ.ਡੀ. ਮਨੋਜ ਸਿੰਘਲ, ਡਾ. ਨੰਦ ਕਿਸ਼ੋਰ ਗਰਗ, ਚਾਂਸਲਰ ਮਹਾਰਾਜਾ ਅਗਰਸੇਨ ਯੂਨੀਵਰਸਿਟੀ, ਬੱਦੀ, ਬੀ.ਬੀ.ਟੰਡਨ, ਆਈ.ਏ.ਐਸ. (ਸੇਵਾਮੁਕਤ), ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ, ਪ੍ਰੋ. ਡਾ. ਅਰੁਣ ਕੁਮਾਰ ਗਰਗ, ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ, ਡਾ.ਐਸ.ਪੀ.ਬਾਂਸਲ, ਵਾਈਸ ਚਾਂਸਲਰ, ਇੰਦਰਾ ਗਾਂਧੀ ਯੂਨੀਵਰਸਿਟੀ, ਰਿਵਾੜੀ, ਹਰਿਆਣਾ, ਪ੍ਰੋ. ਨਾਗੇਸ਼ਵਰ ਰਾਓ, ਵਾਈਸ ਚਾਂਸਲਰ, ਉੱਤਰਾਖੰਡ ਓਪਨ ਯੂਨੀਵਰਸਿਟੀ, ਹਲਦਵਾਨੀ, ਬੀ.ਐਸ. ਬਰਾੜ, ਆਈ.ਪੀ.ਐਸ. (ਸੇਵਾਮੁਕਤ), ਬੀ.ਐਸ.ਢੋਲ, ਪੀ.ਸੀ.ਐਸ. (ਸੇਵਾਮੁਕਤ), ਪਰਮਿਤ ਸਿੰਘ, ਪੀ.ਸੀ.ਐਸ., ਡੀ.ਪੀ.ਆਈ., ਸਕੂਲ ਪੰਜਾਬ, ਡਾ. ਡੀ.ਆਰ.ਸੈਣੀ, ਪ੍ਰਿੰਸੀਪਲ, ਦਿੱਲੀ ਪਬਲਿਕ ਸਕੂਲ, ਡਾ. ਮਨੀਦਰ ਸਿੱਧੂ, ਪ੍ਰੋਫਸਰ, ਸਰਕਾਰੀ ਕਾਲਜ ਫਾਰ ਵਿਮੋਨ, ਚੰਡੀਗੜ, ਸਿਕੰਦਰ ਲਾਲ ਜੈਨ, ਐਡਵੋਕੇਟ, ਲੁਧਿਆਣਾ, ਦੀਪਕ ਜੈਨ, ਉਦਯੋਗਪਤੀ ਅਤੇ ਸੁਨੀਲ ਕੁਮਾਰ ਜੈਨ, ਸਾਬਕਾ ਮੁੱਖ ਇੰਜੀਨੀਅਰ ਸ਼ਾਮਿਲ ਸਨ।
ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਦਾ ਕਾਂਗਰਸ ‘ਚੋਂ ਮੁਅੱਤਲੀ ਰੱਦ
ਚੰਡੀਗੜ 3 ਮਈ( ਵਿਸ਼ਵ ਵਾਰਤਾ )-ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਦਾ ਕਾਂਗਰਸ 'ਚੋਂ ਮੁਅੱਤਲੀ ਰੱਦ ਕਰ ਦਿੱਤਾ ਗਿਆ ਹੈ। ਕੈਪਟਨ...