ਆਲੀਆ ਭੱਟ ਨੇ ਦਿੱਤਾ ਬੇਟੀ ਨੂੰ ਜਨਮ , ਸ਼ੋਸ਼ਲ ਮੀਡੀਆ ਤੇ ਕੀਤੀ ਪੋਸਟ-‘ਜ਼ਿੰਦਗੀ ਦੀ ਸਭ ਤੋਂ ਵਧੀਆ ਖ਼ਬਰ’
ਚੰਡੀਗੜ੍ਹ, 6 ਨਵੰਬਰ(ਵਿਸ਼ਵ ਵਾਰਤਾ)- ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਅੱਜ ਯਾਨੀ 6 ਨਵੰਬਰ ਨੂੰ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ, ਆਲੀਆ-ਰਣਬੀਰ ਨੂੰ ਮਾਤਾ-ਪਿਤਾ ਬਣਨ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਆਲੀਆ ਨੂੰ ਐਤਵਾਰ ਸਵੇਰੇ ਹੀ ਮੁੰਬਈ ਦੇ HN ਰਿਲਾਇੰਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਸੋਸ਼ਲ ਮੀਡੀਆ ‘ਤੇ ਆਲੀਆ ਨੇ ਬੱਚੇ ਦੇ ਆਉਣ ਦਾ ਅਧਿਕਾਰਕ ਐਲਾਨ ਕੀਤਾ ਹੈ। ਆਲੀਆ ਨੇ ਪੋਸਟ ਕੀਤਾ, ‘ਸਾਡੀ ਜ਼ਿੰਦਗੀ ਦੀ ਸਭ ਤੋਂ ਵਧੀਆ ਖ਼ਬਰ ਆ ਗਈ ਹੈ। ਸਾਡਾ ਬੱਚਾ ਇਸ ਸੰਸਾਰ ਵਿੱਚ ਆਇਆ ਹੈ ਅਤੇ ਉਹ ਇੱਕ ਸ਼ਾਨਦਾਰ ਲੜਕੀ ਹੈ। ਇਸ ਖੁਸ਼ੀ ਨੂੰ ਬਿਆਨ ਕਰਨਾ ਔਖਾ ਹੈ। ਅਸੀਂ ਇੱਕ ਖੁਸ਼ਨਸੀਬ ਮਾਪੇ ਬਣ ਗਏ ਹਾਂ। ਪਿਆਰ, ਪਿਆਰ, ਪਿਆਰ ਆਲੀਆ ਅਤੇ ਰਣਬੀਰ।’
https://www.instagram.com/p/CknJuW3LtxC/?igshid=YmMyMTA2M2Y=