ਬਾਰਵੀਂ ਜਮਾਤ ਦੇ ਨਤੀਜਿਆਂ ‘ਚ ਲੜਕੀਆਂ ਨੇ ਮਾਰੀ ਬਾਜ਼ੀ

90
Advertisement


ਮੋਹਾਲੀ, 23 ਅਪ੍ਰੈਲ – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਬਾਰਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ| ਇੱਕ ਵਾਰ ਫਿਰ ਤੋਂ ਲੜਕੀਆਂ ਨੇ ਲੜਕਿਆਂ ਨੂੰ ਪਛਾੜ ਦਿੱਤਾ ਹੈ| 76.43 ਫੀਸਦੀ ਲੜਕੀਆਂ ਪਾਸ ਹੋਈਆਂ, ਜਦੋਂ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 57.86 ਰਹੀ|
ਇਨ੍ਹਾਂ ਨਤੀਜਿਆਂ ਵਿਚ ਲੁਧਿਆਣਾ ਦੀ ਵਿਦਿਆਰਥਣ ਪੂਜਾ ਜੋਸ਼ੀ ਨੇ ਪਹਿਲਾ ਸਥਾਨ ਹਾਸਿਲ ਕੀਤਾ| ਉਸ ਨੇ 441 ਅੰਕ ਹਾਸਿਲ ਕੀਤੇ| ਇਸ ਤੋਂ ਇਲਾਵਾ ਵਿਵੇਕ ਰਾਜਪੂਤ ਨੇ 439 ਅੰਕਾਂ ਨਾਲ ਦੂਸਰਾ ਅਤੇ ਬਾਦਲ ਪਿੰਡ ਦੀ ਜਸਨੂਰ ਕੌਰ ਨੇ 438 ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ ਹੈ|