ਪੰਜਾਬ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਇਆ

109
Advertisement


ਕੋਲਕਾਤਾ, 21 ਅਪ੍ਰੈਲ – ਬਾਰਿਸ਼ ਪ੍ਰਭਾਵਿਤ ਮੇਚ ਵਿਚ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੂੰ 9 ਵਿਕਟਾਂ ਨਾਲ ਹਰਾ ਦਿੱਤਾ| 191 ਦੌੜਾਂ ਦਾ ਪਿੱਛਾ ਕਰਨ ਉਤਰੀ ਪੰਜਾਬੀ ਦੀ ਟੀਮ ਨੇ 8.2 ਓਵਰਾਂ ਵਿਚ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਉਤੇ 96 ਦੌੜਾਂ ਬਣਾ ਲਈਆਂ ਸਨ ਅਤੇ ਬਾਰਿਸ਼ ਸ਼ੁਰੂ ਹੋ ਗਈ| ਮੀਂਹ ਤੋਂ ਬਾਅਦ ਇਸ ਮੈਚ ਨੂੰ ਸੀਮਤ ਓਵਰਾਂ ਦਾ ਕਰ ਦਿੱਤਾ ਗਿਆ, ਜਿਸ ਨੂੰ ਪੰਜਾਬ ਨੇ 1 ਵਿਕਟ ਗਵਾ ਕੇ ਜਿੱਤ ਲਿਆ|
ਕ੍ਰਿਸ ਗੇਲ ਨੇ 38 ਗੇਂਦਾਂ ਵਿਚ 62 ਦੌੜਾਂ ਦੀ ਪਾਰੀ ਖੇਡੀ ਅਤੇ 6 ਛੱਕੇ ਤੇ 5 ਚੌਕੇ ਲਾਏ| ਇਸ ਤੋਂ ਇਲਾਵਾ ਆਊਟ ਹੋਣ ਤੋਂ ਪਹਿਲਾਂ ਰਾਹੁਲ ਨੇ 27 ਗੇਂਦਾਂ ਵਿਚ 60 ਦੌੜਾਂ ਬਣਾਈਆਂ| ਮਯੰਕ ਅਗਰਵਾਲ 2 ਦੌੜਾਂ ਉਤੇ ਨਾਬਾਦ ਰਿਹਾ|