ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਪ੍ਰਧਾਨਗੀ ਦੀ ਸੀਟ ਜਿੱਤਣ ਵਾਲੇ ਆਯੂਸ਼ ਖਟਕਰ ਨਾਲ ਕੀਤੀ ਮੁਲਾਕਾਤ
‘ਆਪ’ ਦੀ ਸਟੂਡੈਂਟ ਵਿੰਗ ਸੀ.ਵਾਈ.ਐਸ.ਐਸ ਨੂੰ ਦਿੱਤੀਆਂ ਮੁਬਾਰਕਾਂ
ਚੰਡੀਗੜ੍ਹ 19 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ‘ਚ ਪ੍ਰਧਾਨਗੀ ਦਾ ਅਹੁਦਾ ਜਿੱਤਣ ਵਾਲੇ ਆਮ ਆਦਮ ਪਾਰਟੀ ਦੇ ਵਿਦਿਆਰਥੀ ਵਿੰਗ ਸੀਵਾਈਐਸਐਸ ਦੇ ਆਯੂਸ਼ ਖਟਕਰ ਸਮੇਤ ਪੂਰੀ ਟੀਮ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ।
ਪੰਜਾਬ ਯੂਨੀਵਰਸਿਟੀ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ CYSS ਦੀ ਪੂਰੀ ਟੀਮ ਨਾਲ ਮੁਲਾਕਾਤ ਕਰ ਮੁਬਾਰਕਾਂ ਦਿੱਤੀਆਂ…
PU ਉੱਤਰੀ ਭਾਰਤ ਦੇ ਵਿਦਿਆਰਥੀਆਂ ਦੀ ਧੁਰੀ ਹੈ ਤੇ ਇਹ ਚੋਣਾਂ ਸਿਆਸਤ ਦੀ ਪਾਠਸ਼ਾਲਾ…ਇਸ ਜਿੱਤ 'ਚ ਗੁਆਂਢੀ ਸੂਬਿਆਂ ਦੇ ਨੌਜਵਾਨਾਂ ਦਾ ਵੀ ਯੋਗਦਾਨ ਹੈ… ਉਹਨਾਂ ਦਾ ਵੀ ਇਸ ਭਰੋਸੇ ਲਈ ਧੰਨਵਾਦ…
ਇਨਕਲਾਬ ਜ਼ਿੰਦਾਬਾਦ pic.twitter.com/Xd9NPZqJ2M
— Bhagwant Mann (@BhagwantMann) October 19, 2022
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਸੀ.ਵਾਈ.ਐਸ.ਐਸ. ਦੀ ਪੂਰੀ ਟੀਮ ਨੇ ਅੱਜ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਜੀ ਨੇ ਸਮੁੱਚੀ ਟੀਮ ਨੂੰ ਮੁਬਾਰਕਾਂ ਦਿੱਤੀਆਂ। pic.twitter.com/lmXFgwMPSZ
— Gurmeet Singh Meet Hayer (@meet_hayer) October 19, 2022