ਪੁਲੀਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਅਤੇ ਐਕਟਿਵਾ ਸਮੇਤ ਕੀਤਾ ਕਾਬੂ
ਹੁਸ਼ਿਆਰਪੁਰ 15 ਅਕਤੂਬਰ ( ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਪ੍ਰੀਤ ਸਿੰਘ ਢਿੱਲੋਂ ਪੀ ਪੀ ਐਸ ਕਪਤਾਨ ਪੁਲਸ ਇਨਵੈਸਟੀਗੇਸ਼ਨ ਦੀ ਅਗਵਾਈ ਹੇਠ ਨਸ਼ਿਆਂ ਨੂੰ ਰੋਕਣ ਲਈ ਅਤੇ ਲੁੱਟਾਂ ਖੋਹਾਂ ਦੇ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਅਪਰਾਧੀਆਂ ਦੀ ਗ੍ਰਿਫ਼ਤਾਰੀ ਕਰਨ ਲਈ ਪਲਵਿੰਦਰ ਸਿੰਘ ਪੀ ਪੀ ਐੱਸ ਪੁਲਸ ਕਪਤਾਨ ਪੁਲਸ ਸਿਟੀ ਅਤੇ ਦੇਸ ਰਾਜ ਸਬ ਇੰਸਪੈਕਟਰ ਮੁੱਖ ਅਫਸਰ ਥਾਣਾ ਸਿਟੀ ਨੂੰ ਵੱਡੀ ਸਫਲਤਾ ਮਿਲੀ ਜਦੋਂ ਕਿ ਏਐਸਆਈ ਗਗਨ ਸਿੰਘ ਸਮੇਤ ਪੁਲਸ ਪਾਰਟੀ ਧੋਬੀ ਘਾਟ ਨਾਕੇ ਤੇ ਮੌਜੂਦ ਸੀ ।ਅਧਿਕਾਰੀਆਂ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਇੱਕ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਹੈ ਕਿ ਗਗਨਦੀਪ ਸਿੰਘ ਪੁੱਤਰ ਤੀਰਥ ਸਿੰਘ ਸੰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਖਡਿਆਲਾ ਸੈਣੀਆਂ ਥਾਣਾ ਬੁੱਲੋਵਾਲ ਹੁਸ਼ਿਆਰਪੁਰ ਜੋ ਨਸ਼ਾ ਕਰਨ ਅਤੇ ਚੋਰੀ ਕਰਨ ਦੇ ਆਦੀ ਹਨ ਅਤੇ ਮੋਟਰਸਾਈਕਲ ਤੇ ਐਕਟਿਵਾ ਵਗੈਰਾ ਚੋਰੀ ਕਰਦੇ ਹਨ ਅਤੇ ਵੇਚਦੇ ਹਨ ਅਤੇ ਅੱਜ ਵੀ ਚੋਰੀ ਦਾ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਰੰਗ ਕਾਲਾ ਤੇ ਆ ਰਹੇ ਹਨ ਜਿਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ । ਏਐਸਆਈ ਨੇ ਸਾਥੀ ਕਰਮਚਾਰੀਆਂ ਨਾਲ ਨਾਕੇ ਤੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਕ ਮੋਟਰਸਾਈਕਲ ਤੇ ਮੋਨਾ ਨੌਜਵਾਨ ਅਤੇ ਇਕ ਸਰਦਾਰ ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਅਤੇ ਮੋਟਰਸਾਈਕਲ ਦੇ ਕਾਗਜ਼ਾਤ ਚੈੱਕ ਕਰਵਾਉਣ ਲਈ ਕਿਹਾ ਗਿਆ ਜੋ ਕਾਗਜਾ ਸਬੰਧੀ ਅਤੇ ਮੋਟਰ ਸਾਇਕਲ ਸੰਬੰਧੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਜਿਸ ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਦਾ ਪਤਾ ਪੁੱਛਿਆ ਗਿਆ ਤਾਂ ਉਨ੍ਹਾਂ ਨੌਜਵਾਨਾਂ ਨੇ ਆਪਣਾ ਨਾਮ ਸੰਦੀਪ ਸਿੰਘ ਅਤੇ ਗਗਨਦੀਪ ਸਿੰਘ ਉਕਤ ਦੱਸਿਆ ਉਨ੍ਹਾਂ ਦੱਸਿਆ ਕਿ ਇਹ ਦੋਨੋਂ ਉਹੀ ਨੌਜਵਾਨ ਸਨ ਜਿਨ੍ਹਾਂ ਬਾਰੇ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਜਿਸ ਤੇ ਏਐਸਆਈ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ਤੇ ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਉਨ੍ਹਾਂ ਵੱਲੋਂ 5/6 ਮਹੀਨੇ ਪਹਿਲਾਂ ਸਿਵਲ ਹਸਪਤਾਲ ਲਾਗਿਓਂ ਚੋਰੀ ਕੀਤਾ ਸੀ ਜਿਸ ਦੀ ਨੰਬਰ ਪਲੇਟ ਉਨ੍ਹਾਂ ਵਲੋਂ ਲਾ ਦਿੱਤੀ ਗਈ ਜਿਸ ਦਾ ਨੰਬਰ ਹੁਣ ਉਨ੍ਹਾਂ ਨੂੰ ਯਾਦ ਨਹੀਂ ਹੈ ਜਿਸ ਤੇ ਏਐਸਆਈ ਗਗਨ ਸਿੰਘ ਵਲੋਂ ਸੰਦੀਪ ਸਿੰਘ ਅਤੇ ਗਗਨਦੀਪ ਉਕਤ ਨੂੰ ਗ੍ਰਿਫ਼ਤਾਰ ਕਰ ਕੇ ਮੁਕੱਦਮਾ ਕੀਤਾ ਗਿਆ ਉਹਨਾ ਦੱਸਿਆ ਕਿ ਉਕਤ ਵਿਅਕਤੀਆ ਤੂੰ ਗਹਿਰਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਚੋਰੀਆਂ ਦਾ ਪਤਾ ਕੀਤਾ ਜਾ ਸਕੇ























