ਚੰਡੀਗੜ, 20 ਅਪ੍ਰੈਲ (ਵਿਸ਼ਵ ਵਾਰਤਾ)- ਮੁੱਖ ਮੰਤਰੀ ਨੇ ਕਿਹਾ ਹੈ ਕਿ ਕੈਬਨਿਟ ਦੇ ਵਿਸਥਾਰ ਨਾਲ ਸਰਕਾਰ ਵਿੱਚ ਹੋਰ ਵਧੇਰੇ ਗਤੀਸ਼ੀਲਤਾ ਆਵੇਗੀ ਕਿਉਂ ਜੋ ਇਸ ਨਾਲ ਸੂਬੇ ਦੇ 40 ਵਿਭਾਗਾਂ ਦਾ ਕੰਮਕਾਜ ਉਨ੍ਹਾਂ ਸਮੇਤ 18 ਮੈਂਬਰਾਂ ਵਿੱਚ ਵੰਡਿਆ ਜਾਵੇਗਾ।
ਸਰਕਾਰ ਵਿੱਚ ਸਾਰੇ ਖਿੱਤਿਆਂ ਨੂੰ ਨੁਮਾਇੰਦਗੀ ਦੇਣ ਸਬੰਧੀ ਮੁੱਖ ਮੰਤਰੀ ਦੇ ਉਦੇਸ਼ ਦੀ ਲੀਹ ’ਤੇ ਮੰਤਰੀਆਂ ਦੀ ਚੋਣ ਇਨ੍ਹਾਂ ਮੈਂਬਰਾਂ ਦੀ ਕਾਬਲੀਅਤ ਤੇ ਮਜ਼ਬੂਤੀ ਸਮੇਤ ਖੇਤਰੀ ਨੁਮਾਇੰਦਗੀ ਦੇ ਮੱਦੇਨਜ਼ਰ ਕੀਤੀ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕਿ ਨਵੇਂ ਚੁਣੇ ਸਾਰੇ ਵਿਧਾਇਕਾਂ ਨੇ ਪਹਿਲੀ ਵਾਰ ਮੰਤਰੀ ਮੰਡਲ ਦਾ ਹਿੱਸਾ ਬਣਨਾ ਹੈ ਪਰ ਇਹ ਸਾਰੇ ਮੈਂਬਰ ਜ਼ਮੀਨ ਨਾਲ ਜੁੜੇ ਤਜਰਬੇਕਾਰ ਲੀਡਰ ਹਨ ਜਿਨ੍ਹਾਂ ਨੇ ਕਈ ਚੋਣਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਦੀ ਚੋਣ ਸੀਨੀਆਰਤਾ ਨੂੰ ਮੱਦੇਨਜ਼ਰ ਰੱਖ ਕੇ ਕੀਤੀ ਗਈ ਹੈ।
ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ
ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਵੱਡੀ ਕਾਰਵਾਈ ਪੰਜਾਬ ਦੇ ਡੀਜੀਪੀ ਨੇ ਸਾਂਝੀ ਕੀਤੀ ਜਾਣਕਾਰੀ, ਪੜ੍ਹੋ ਪੂਰੀ ਖ਼ਬਰ ਚੰਡੀਗੜ, 3 ਮਈ...