ਤਿਓਹਾਰਾਂ ਤੋਂ ਪਹਿਲਾਂ ਮਹਿੰਗਾਈ ਤੋਂ ਰਾਹਤ; ਗੈਸ ਸਿਲੰਡਰ ਹੋਇਆ ਸਸਤਾ
ਪੜ੍ਹੋ ਕਿੰਨੇ ਰੁਪਏ ਘਟੀ ਕੀਮਤ
ਚੰਡੀਗੜ੍ਹ,1 ਅਕਤੂਬਰ(ਵਿਸ਼ਵ ਵਾਰਤਾ)- ਇੰਡੀਅਨ ਆਇਲ ਵੱਲੋਂ ਅੱਜ ਜਾਰੀ ਕੀਤੀਆਂ ਗਈਆਂ ਕੀਮਤਾਂ ਮੁਤਾਬਕ 19 ਕਿਲੋ ਦਾ ਵਪਾਰਕ ਸਿਲੰਡਰ ਸਸਤਾ ਹੋ ਗਿਆ ਹੈ। ਰਾਜਧਾਨੀ ਦਿੱਲੀ ‘ਚ ਇਸ ਦੀ ਕੀਮਤ 25.50 ਰੁਪਏ ਘੱਟ ਕੇ 1,885 ਰੁਪਏ ਤੋਂ 1859.50 ਰੁਪਏ ‘ਤੇ ਆ ਗਈ ਹੈ। ਕੋਲਕਾਤਾ ‘ਚ ਕੀਮਤ 1,995.50 ਰੁਪਏ ਤੋਂ 36.5 ਰੁਪਏ ਘਟਾ ਕੇ 1959.00 ਰੁਪਏ ਕਰ ਦਿੱਤੀ ਗਈ ਹੈ।
ਇਸੇ ਤਰ੍ਹਾਂ, ਇਸਦੀ ਕੀਮਤ ਮੁੰਬਈ ਵਿੱਚ 1,844 ਰੁਪਏ ਤੋਂ 35.5 ਰੁਪਏ ਘਟ ਕੇ 1811.50 ਰੁਪਏ ਅਤੇ ਚੇਨਈ ਵਿੱਚ ਇਹ 36 ਰੁਪਏ ਘਟ ਕੇ 2,045 ਰੁਪਏ ਤੋਂ 2009 ਰੁਪਏ ਹੋ ਗਈ ਹੈ। ਇਹ ਲਗਾਤਾਰ ਛੇਵੀਂ ਵਾਰ ਹੈ ਜਦੋਂ ਕੀਮਤ ਹੇਠਾਂ ਆਈ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿੱਚ 14.2 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 1053 ਰੁਪਏ ਹੈ।























