(ਪਟਵਾਰੀ ਤੇ ਕਾਨੂੰਨਗੋ ਖਿਲਾਫ ਵੀ ਪਰਚਾ ਦਰਜ)
ਚੰਡੀਗੜ੍ਹ, 17 ਅਪ੍ਰੈਲ (ਵਿਸ਼ਵ ਵਾਰਤਾ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪਟਵਾਰੀ ਨਾਲ ਪ੍ਰਾਈਵੇਟ ਤੌਰ ‘ਤੇ ਕੰਮ ਕਰ ਰਹੇ ਸਹਾਇਕ ਨੂੰ 8,000ਰੁਪਏ ਦੀ ਰਿਸ਼ਵਤ ਲੈਂਦਾ ਹੋਇਆ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਜਿਲਾ ਪਟਿਆਲਾ ਵਿਖੇ ਪਟਵਾਰੀਰਾਜਿੰਦਰ ਸਿੰਘ ਨਾਲ ਪ੍ਰਾਈਵੇਟ ਤੌਰ ‘ਤੇ ਕੰਮ ਕਰ ਰਹੇ ਕ੍ਰਿਪਾਲ ਸਿੰਘ ੳਰਫ ਕਾਲਾ ਨੂੰ ਸ਼ਿਕਾਇਤਕਰਤਾ ਰਮਨੀਕ ਗੁਪਤਾ ਵਾਸੀਕਰਤਾਰ ਕਾਲੋਨੀ, ਜਿਲਾ ਪਟਿਆਲਾ ਦੀ ਸ਼ਿਕਾਇਤ ‘ਤੇ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਪਟਵਾਰੀ ਰਾਜਿੰਦਰ ਸਿੰਘ, ਕਾਨੂੰਨਗੋ ਮੰਗਤ ਰਾਮਅਤੇ ਪ੍ਰਾਇਵੇਟ ਸਹਾਇਕ ਕ੍ਰਿਪਾਲ ਸਿੰਘ ਵਲੋਂ ਜਮੀਨ ਦਾ ਇੰਤਕਾਲ ਕਰਨ ਬਦਲੇ 8,000 ਰੁਪਏ ਦੀ ਮੰਗ ਕੀਤੀ ਹੈ।
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਪ੍ਰਾਈਵੇਟ ਸਹਾਇਕ ਕ੍ਰਿਪਾਲ ਸਿੰਘ ਨੂੰ ਦੋ ਸਰਕਾਰੀਗਵਾਹਾਂ ਦੀ ਹਾਜਰੀ ਵਿਚ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।
ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿਚ ਪਟਵਾਰੀ ਰਾਜਿੰਦਰ ਸਿੰਘ ਅਤੇ ਕਾਨੂੰਨਗੋ ਮੰਗਤ ਰਾਮ ਨੂੰ ਵੀ ਦੋਸ਼ੀਆਂ ਵਜੋਂਨਾਮਜਦ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਇਨਖ਼ਾਂ ਤਿੰਨ ਪੁਲਿਸ ਮੁਲਾਜਮਾ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।