ਮੁਹਾਲੀ ਮੇਲੇ ਵਿੱਚ ਝੂਲਾ ਡਿੱਗਣ ਦਾ ਮਾਮਲਾ
ਪੁਲਿਸ ਵੱਲੋਂ ਮੇਲੇ ਦੇ ਪ੍ਰਬੰਧਕਾਂ ਖਿਲਾਫ ਐਫਆਈਆਰ ਦਰਜ
ਚੰਡੀਗੜ੍ਹ,5 ਸਤੰਬਰ(ਵਿਸ਼ਵ ਵਾਰਤ)-ਬੀਤੀ ਰਾਤ ਮੁਹਾਲੀ ਟ੍ਰੇਡ ਫੇਅਰ ਵਿੱਚ ਵਾਪਰੇ ਝੂਲਾ ਡਿੱਗਣ ਦੇ ਮਾਮਲੇ ਵਿੱਚ ਮੇਲੇ ਦੇ ਪ੍ਰਬੰਧਕਾਂ ਦੇ ਖਿਲਾਫ ਮੁਹਾਲੀ 8 ਫੇਜ਼ ਵਿੱਚ ਧਾਰਾ 323,341 ਅਤੇ 337 ਦੇ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ। ਹਾਦਸੇ ਤੋਂ ਬਾਅਦ ਹੀ ਮੇਲੇ ਦੇ ਪ੍ਰਬੰਧਕ ਗਾਇਬ ਹਨ। ਉਹਨਾਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਵੀ ਸ਼ੁੁਰੂ ਕਰ ਦਿੱਤੀ ਗਈ ਹੈ।























