ਏਸ਼ੀਆ ਕੱਪ 2022: ਭਾਰਤ ਨੂੰ 8 ਸਾਲ ਬਾਅਦ ਮਿਲੀ ਪਾਕਿਸਤਾਨ ਹੱਥੋਂ ਹਾਰ
ਚੰਡੀਗੜ੍ਹ, 5 ਸਤੰਬਰ (ਵਿਸ਼ਵ ਵਾਰਤਾ) ਏਸ਼ੀਆ ਕੱਪ ਵਿਚ ਪਿਛਲੇ ਅੱਠ ਸਾਲਾਂ ਵਿਚ ਜੋ ਨਹੀਂ ਹੋਇਆ ਉਹ ਹੋ ਗਿਆ ਹੈ। ਅੱਠ ਸਾਲ ਬਾਅਦ ਇਸ ਟੂਰਨਾਮੈਂਟ ਵਿੱਚ ਭਾਰਤ ਨੂੰ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਏਸ਼ੀਆ ਕੱਪ ਦੇ ਸੁਪਰ 4 ਰਾਊਡ ‘ਚ ਭਾਰਤ ਨੇ ਪਾਕਿਸਤਾਨ ਦੇ ਖਿਲਾਫ ਜਿੱਤ ਲਈ 182 ਦੌੜਾਂ ਦਾ ਮੁਸ਼ਕਿਲ ਟੀਚਾ ਰੱਖਿਆ ਸੀ। ਭਾਰਤੀ ਗੇਂਦਬਾਜ਼ਾਂ ਨੇ ਵੀ ਚੰਗੀ ਸ਼ੁਰੂਆਤ ਕੀਤੀ। ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਚੌਥੇ ਓਵਰ ਵਿੱਚ ਨੌਜਵਾਨ ਸਪਿਨਰ ਰਵੀ ਬਿਸ਼ਨੋਈ ਨੇ ਆਊਟ ਕੀਤਾ। ਜਦੋਂ ਬਾਬਰ 14 ਦੇ ਸਕੋਰ ‘ਤੇ ਆਊਟ ਹੋਇਆ ਤਾਂ ਪਾਕਿਸਤਾਨ ਦਾ ਸਕੋਰ 22 ਦੌੜਾਂ ਸੀ। ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਫਖਰ ਜ਼ਮਾਨ ਕੁਝ ਖਾਸ ਨਹੀਂ ਕਰ ਸਕੇ। ਉਹ ਬਹੁਤ ਹੀ ਹੌਲੀ ਰਫ਼ਤਾਰ ਨਾਲ ਖੇਡਦਿਆਂ 18 ਗੇਂਦਾਂ ਵਿੱਚ 15 ਦੌੜਾਂ ਜੋੜ ਕੇ ਯੁਜਵੇਂਦਰ ਜਾਹਲ ਦਾ ਸ਼ਿਕਾਰ ਬਣ ਗਿਆ। ਇਸ ਤੋਂ ਬਾਅਦ ਪਾਕਿਸਤਾਨ ਨੇ ਮੁਹੰਮਦ ਨਵਾਜ਼ ਨੂੰ ਚੌਥੇ ਨੰਬਰ ‘ਤੇ ਭੇਜਿਆ ਗਿਆ। ਸਪਿਨਰ ਦੇ ਤੌਰ ‘ਤੇ ਖੇਡਣ ਵਾਲੇ ਨਵਾਜ਼ ਦੇ ਕ੍ਰੀਜ਼ ‘ਤੇ ਆਉਣ ਤੋਂ ਬਾਅਦ ਪਾਕਿਸਤਾਨ ਨੂੰ ਜਿੱਤ ਤੱਕ ਪਹੁੰਚਾਇਆ।























