
ਅੰਮ੍ਰਿਤਸਰ, 4 ਸਤੰਬਰ 2022 – ਬਾਬਾ ਪਾਲਾ ਸਿੰਘ ਜੋ ਕਿ ਗਾਵਾਂ ਨੂੰ ਲੈ ਕੇ ਜਾਣੇ ਜਾਂਦੇ ਸਨ ਅਤੇ ਤਰਨਾ ਦਲ ਦੇ ਨਾਲ ਸੰਬੰਧ ਰੱਖਦੇ ਸਨ ਉਨ੍ਹਾਂ ਦੇ ਦਲ ਦੇ ਕੁਝ ਨਿਹੰਗ ਸਿੰਘ ਗਾਵਾਂ ਲੈ ਕੇ ਇਕ ਜਗ੍ਹਾ ਤੋਂ ਲੰਘ ਰਹੇ ਸਨ ਤਾਂ ਬਿਆਸ ਡੇਰਾ ਬਿਆਸ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਉਸ ਰਸਤੇ ਤੋਂ ਗਾਵਾਂ ਲੈ ਕੇ ਜਾਣ ਲਈ ਰੋਕਿਆ ਗਿਆ ਤਾਂ ਇਸ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਤਕਰਾਰ ਹੋਈ ਅਤੇ ਵੱਡੀ ਗਿਣਤੀ ਵਿਚ ਇੱਟਾਂ ਰੋੜੇ ਅਤੇ ਗੋਲੀ ਚੱਲਣ ਦੀ ਗੱਲ ਵੀ ਕਹੀ ਜਾ ਰਹੀ ਹੈ।
ਹਾਲਾਂਕਿ ਦੋਵੇਂ ਧਿਰਾਂ ਵਿੱਚੋਂ ਕਿਸੇ ਵੀ ਧਿਰ ਦੇ ਬੰਦੇ ਦੀ ਮੌਤ ਨਹੀਂ ਦੱਸੀ ਜਾ ਰਹੀ ਪਰ ਦੋਵੇਂ ਧਿਰਾਂ ਦੇ ਲੋਕ ਜ਼ਖ਼ਮੀ ਹੋਏ ਹਨ। ਫਿਲਹਾਲ ਇਲਾਕੇ ਦੀ ਪੁਲਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੀ ਪੁਲੀਸ ਵੱਲੋਂ ਇਹ ਮੰਨਿਆ ਗਿਆ ਹੈ ਕਿ ਦੋਵਾਂ ਧਿਰਾਂ ਵਿੱਚ ਆਪਸ ਵਿੱਚ ਕਾਫ਼ੀ ਵੱਡੀ ਤਕਰਾਰ ਹੋਈ ਹੈ।























