ਅੰਮ੍ਰਿਤਸਰ, 12 ਅਪ੍ਰੈਲ – ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਨਿਰਮਾਤਾ ਹਰਿੰਦਰ ਸਿੰਘ ਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ ਹੈ| ਇਹ ਫੈਸਲਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਤਖਤ ਸਾਹਿਬਾਨ ਦੇ ਜਥੇਦਾਰ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੌਰਾਨ ਲਿਆ ਗਿਆ| ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਬਿਆਨ ਅਨੁਸਾਰ ਕਿਹਾ ਗਿਆ ਹੈ ਕਿ ‘ਨਾਨਕ ਸ਼ਾਹ ਫਕੀਰ’ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਵਲੋਂ ਤਿਆਰ ਕਰਾਈ ਗਈ ਵਿਵਾਦਤ ਫਿਲਮ ਕਾਰਨ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਰੋਸ ਨੂੰ ਵੇਖਦਿਆਂ ਸ੍ਰੀ ਅਕਾਲ ਖਤਤ ਸਾਹਿਬ ਵਲੋਂ ਫਿਲਮ ਨੂੰ ਰਿਲੀਜ ਕਰਨ ਉਤੇ ਪੂਰਨ ਤੌਰ ਵਿਚ ਪਾਬੰਦੀ ਲਗਾ ਦਿੱਤੀ ਗਈ ਸੀ| ਇਸ ਸਬੰਧੀ ਪਹਿਲਾਂ ਜਾਰੀ ਹੋਈਆਂ ਸਾਰੀਆਂ ਹੀ ਪੱਤਰਕਾਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ| ਇਸ ਦੇ ਬਾਵਜੂਦ ਪੰਥ ਦੀਆਂ ਭਾਵਨਾਵਾਂ ਨੂੰ ਅਣਡਿੱਠ ਕਰਦਿਆਂ ਹਰਿੰਦਰ ਸਿੰਘ ਕਾਨੂੰਨੀ ਹੱਥਕੰਡੇ ਵਰਤ ਕੇ 13 ਅਪ੍ਰੈਲ 2018 ਨੂੰ ਫਿਲਮ ਰਿਲੀਜ ਕਰਨ ਲਈ ਬਜਿਦ ਹੈ ਜੋ ਕਿ ਸਿੱਖ ਕੌਮ ਦਾ ਘਾਣ ਕਰਾਉਣ ਲਈ ਰਚੀ ਗਈ ਇਕ ਕੋਝੀ ਸਾਜਿਸ ਦਾ ਹਿੱਸਾ ਹੈ| ਜੋ ਵਾਰ-ਵਾਰ ਸਮਝਾਉਣ ਦੇ ਬਾਵਜੂਦ ਵੀ ਫਿਲਮ ਨੂੰ ਰਿਲੀਜ ਕਰਨ ਲਈ ਬਜਿਦ ਹੋਣ ਕਾਰਨ ਹਰਿੰਦਰ ਸਿੰਘ ਦੇ ਹੱਠੀ ਵਤੀਰੇ ਨੂੰ ਵੇਖਦਿਆਂ ਉਸ ਨੂੰ ਪੰਥ ਵਿਚੋਂ ਛੇਕਿਆ ਜਾਂਦਾ ਹੈ| ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਹ ਹਰਿੰਦਰ ਸਿੰਘ ਨਾਲ ਕਿਸੇ ਕਿਸਮ ਦੀ ਵੀ ਕੋਈ ਸਮਾਜਿਕ, ਧਾਰਮਿਕ ਅਤੇ ਰੋਟੀ-ਬੇਟੀ ਦੀ ਸਾਂਝ ਨਾ ਰੱਖਣ|
ਪਿਛਲੇ ਦਿਨੀਂ ਵਿਆਹ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਇੱਕ ਦੋਸ਼ੀ ਕਾਬੂ, ਵਾਰਦਾਤ ਲਈ ਵਰਤਿਆ ਰਿਵਾਲਵਰ ਬਰਾਮਦ
ਪਿਛਲੇ ਦਿਨੀਂ ਵਿਆਹ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਇੱਕ ਦੋਸ਼ੀ ਕਾਬੂ, ਵਾਰਦਾਤ ਲਈ ਵਰਤਿਆ ਰਿਵਾਲਵਰ ਬਰਾਮਦ...