ਭਾਰਤ ਬਨਾਮ ਜ਼ਿੰਬਾਬਵੇ ਤੀਜਾ ਵਨਡੇ ਮੈਚ; ਸ਼ੁਭਮਨ ਗਿੱਲ ਨੇ ਜੜਿਆ ਕਰਿਅਰ ਦਾ ਪਹਿਲਾ ਸੈਂਕੜਾ
ਚੰਡੀਗੜ੍ਹ,22 ਅਗਸਤ(ਵਿਸ਼ਵ ਵਾਰਤਾ)- ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤੀਜਾ ਵਨਡੇ ਅੱਜ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦਾ ਸਕੋਰ 43.1 ਓਵਰਾਂ ਤੋਂ ਬਾਅਦ 228/4 ਹੈ। ਸ਼ੁਭਮਨ ਗਿੱਲ ਅਤੇ ਸੰਜੂ ਸੈਮਸਨ ਕਰੀਜ਼ ‘ਤੇ ਹਨ।
ਸ਼ੁਭਮਨ ਗਿੱਲ ਨੇ ਆਪਣੇ ਵਨਡੇ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ ਹੈ। ਉਸ ਨੇ 82 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ।
ਬ੍ਰੈਡ ਇਵਾਂਸ ਨੇ ਟੀਮ ਇੰਡੀਆ ਨੂੰ ਪਹਿਲਾ ਝਟਕਾ ਦਿੱਤਾ। ਉਸ ਨੇ 30 ਦੌੜਾਂ ਦੇ ਸਕੋਰ ‘ਤੇ ਪੂਰੀ ਤਰ੍ਹਾਂ ਨਾਲ ਸੈੱਟ ਕੀਤੇ ਗਏ ਕਪਤਾਨ ਕੇਐੱਲ ਰਾਹੁਲ ਨੂੰ ਕਲੀਨ ਆਊਟ ਕੀਤਾ। ਧਵਨ ਅਤੇ ਰਾਹੁਲ ਵਿਚਾਲੇ ਪਹਿਲੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਹੋਈ।
ਬ੍ਰੈਡ ਇਵਾਂਸ ਨੇ ਕੇਐੱਲ ਰਾਹੁਲ ਤੋਂ ਬਾਅਦ ਸ਼ਿਖਰ ਧਵਨ ਨੂੰ ਵੀ ਆਪਣਾ ਸ਼ਿਕਾਰ ਬਣਾਇਆ। 40 ਦੌੜਾਂ ਬਣਾਉਣ ਤੋਂ ਬਾਅਦ ਗੱਬਰ ਨੇ ਸ਼ਾਨ ਵਿਲੀਅਮਜ਼ ਨੂੰ ਆਸਾਨ ਕੈਚ ਦੇ ਦਿੱਤਾ।
https://twitter.com/BCCI/status/1561658500647792640?s=20&t=UKT5iB1aE5X_Ku0ZjidGGA























