ਭਾਰਤੀ ਜਨਤਾ ਪਾਰਟੀ ਵੱਲੋਂ ਸੰਸਦੀ ਬੋਰਡ ਅਤੇ ਚੋਣ ਕਮੇਟੀ ਦਾ ਐਲਾਨ
ਇਕਬਾਲ ਸਿੰਘ ਲਾਲਪੁਰਾ ਨੂੰ ਮਿਲੀ ਵੱਡੀ ਜਿੰਮੇਵਾਰੀ
ਚੰਡੀਗੜ੍ਹ,17 ਅਗਸਤ(ਵਿਸ਼ਵ ਵਾਰਤਾ)- ਭਾਜਪਾ ਨੇ ਅੱਜ ਆਪਣੇ ਨਵੇਂ ਸੰਸਦੀ ਬੋਰਡ ਅਤੇ ਚੋਣ ਕਮੇਟੀ ਦਾ ਐਲਾਨ ਕੀਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ 11 ਮੈਂਬਰੀ ਸੰਸਦੀ ਬੋਰਡ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਭਾਜਪਾ ਪ੍ਰਧਾਨ ਜੇਪੀ ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਸਰਬਾਨੰਦ ਸੋਨੋਵਾਲ, ਬੀਐਸ ਯੇਦੀਯੁਰੱਪਾ, ਕੇ ਲਕਸ਼ਮਣ, ਇਕਬਾਲ ਸਿੰਘ ਲਾਲਪੁਰਾ, ਸੁਧਾ ਯਾਦਵ, ਸੱਤਿਆਨਾਰਾਇਣ ਜਾਤੀਆ ਅਤੇ ਪਾਰਟੀ ਸਕੱਤਰ ਬੀਐਲ ਸੰਤੋਸ਼ ਨੂੰ ਨਵੇਂ ਸੰਸਦੀ ਬੋਰਡ ਵਿੱਚ ਜਗ੍ਹਾ ਮਿਲੀ ਹੈ। ਸੰਸਦੀ ਬੋਰਡ ਅਤੇ ਚੋਣ ਕਮੇਟੀ ਵਿੱਚ ਇੱਕ ਵੀ ਮੁੱਖ ਮੰਤਰੀ ਨੂੰ ਥਾਂ ਨਹੀਂ ਮਿਲੀ ਹੈ। ਦੱਸ ਦਈਏ ਕਿ ਇਕਬਾਲ ਸਿੰਘ ਲਾਲਪੁਰਾ ਸਾਬਕਾ ਆਈਪੀਐਸ ਅਧਿਕਾਰੀ ਹਨ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਹਨ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਉਹਨਾਂ ਨੇ ਪੰਜਾਬ ਦੀ ਵਿਧਾਨ ਸਭਾ ਚੋਣ ਰੋਪੜ ਤੋਂ ਲੜੀ ਸੀ।
ਇਸ ਦੇ ਨਾਲ ਹੀ 15 ਮੈਂਬਰੀ ਚੋਣ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।ਇਸ ਵਿੱਚ ਪੀਐਮ ਮੋਦੀ ਤੋਂ ਇਲਾਵਾ ਜੇਪੀ ਨੱਡਾ, ਅਮਿਤ ਸ਼ਾਹ, ਰਾਜਨਾਥ ਸਿੰਘ, ਬੀਐਸ ਯੇਦੀਯੁਰੱਪਾ, ਕੇ ਲਕਸ਼ਮਣ, ਇਕਬਾਲ ਸਿੰਘ ਲਾਲਪੁਰਾ, ਸੁਧਾ ਯਾਦਵ, ਸਤਿਆਨਾਰਾਇਣ ਜਾਟੀਆ, ਭੂਪੇਂਦਰ ਯਾਦਵ, ਦੇਵੇਂਦਰ ਫੜਨਵੀਸ, ਓਮ ਮਾਥੁਰ, ਬੀਐਲ ਸੰਤੋਸ਼ ਅਤੇ ਵਨਾਥੀ ਸ੍ਰੀਨਿਵਾਸ ਨੂੰ ਜਗ੍ਹਾ ਦਿੱਤੀ ਗਈ ਹੈ।