ਕਾਂਗਰਸੀ ਦੇ ਐਮਪੀ ਰਵਨੀਤ ਬਿੱਟੂ ਦੇ ਪੀਏ ਤੇ ਜਾਨਲੇਵਾ ਹਮਲਾ;ਹਸਪਤਾਲ ਵਿੱਚ ਭਰਤੀ
ਚੰਡੀਗੜ੍ਹ,12 ਅਗਸਤ(ਵਿਸ਼ਵ ਵਾਰਤਾ)-ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਦੇ ਪੀਏ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਇਯਾਲੀ ਚੌਂਕ ਨੇੜੇ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ ‘ਤੇ ਦਰਜਨ ਦੇ ਕਰੀਬ ਹਮਲਾਵਰਾਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਢੀਂਡਸਾ ਦੇ ਸਿਰ ‘ਚ ਸੱਟ ਲੱਗੀ ਹੈ। ਜਿਸ ਤੋਂ ਬਾਅਦ ਉਸਦਾ ਨਿੱਜੀ ਹਸਪਤਾਲ ‘ਚ ਇਲਾਜ ਜਾਰ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।






















