ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਜਾਰੀ ਕੀਤਾ ਮੋਬਾਈਲ ਨੰਬਰ
ਪੰਜਾਬੀਆਂ ਨੂੰ ਕੀਤੀ ਇਹ ਅਪੀਲ
ਚੰਡੀਗੜ੍ਹ, 7 ਅਗਸਤ(ਵਿਸ਼ਵ ਵਾਰਤਾ)- ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਕ ਨਵੀਂ ਮੁਹਿੰਮ ਸ਼ੁਰੂ ਕਰਦਿਆਂ ਪੰਜਾਬੀਆਂ ਕੋਲੋਂ ਸੁਝਾਅ ਲੈਣ ਲਈ ਮੋਬਾਈਲ ਨੰਬਰ 99109 44444 ਨੰਬਰ ਜਾਰੀ ਕੀਤਾ ਹੈ।
ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਅਹਿਮ ਮੁੱਦਾ ਚੁੱਕਣ ਲਈ ਉਨ੍ਹਾਂ ਦੁਆਰਾ ਜਾਰੀ ਕੀਤੇ ਮੋਬਾਇਲ ਨੰਬਰ ਤੇ ਆਪਣੇ ਸੁਝਾਅ ਭੇਜ ਸਕਦੇ ਹਨ।
ਦੇਸ਼ ਦੇ ਸਭ ਤੋਂ ਵੱਡੇ ਸਦਨ ‘ਚ ਪੰਜਾਬੀਆਂ ਦੀ ਗੱਲ ਰੱਖਣ ਲਈ ਅਤੇ ਪੰਜਾਬ ਦੇ ਅਹਿਮ ਮੁੱਦੇ ਚੁੱਕਣ ਲਈ ਤੁਸੀਂ ਮੈਨੂੰ 99109-44444 ਨੰਬਰ ‘ਤੇ ਆਪਣੇ ਕੀਮਤੀ ਸੁਝਾਅ ਭੇਜ ਸਕਦੇ ਹੋ, ਮੈਂ ਪੂਰੀ ਇਮਾਨਦਾਰੀ ਨਾਲ ਤੁਹਾਡੇ ਮੁੱਦੇ ਪਾਰਲੀਮੈਂਟ ‘ਚ ਚੁੱਕਾਂਗਾ
—@raghav_chadha
MP ਰਾਜ ਸਭਾ, ਪੰਜਾਬ pic.twitter.com/n8mk3cZcxs— AAP Punjab (@AAPPunjab) August 7, 2022























