ਸਬਸਿਡੀ ਤੇ ਖੇਤੀ ਮਸ਼ੀਨਰੀ ਲੈਣ ਲਈ ਚਾਹਵਾਨ ਕਿਸਾਨ 15 ਅਗਸਤ ਤੱਕ ਆਨਲਾਈਨ ਅਰਜੀਆਂ ਦੇਣ– ਮੁੱਖ ਖੇਤੀਬਾੜੀ ਅਫਸਰ
ਅੰਮ੍ਰਿਤਸਰ 4 ਅਗਸਤ 2022 (ਵਿਸ਼ਵ ਵਾਰਤਾ)-ਫਸਲਾਂ ਦੀ ਰਹਿੰਦ ਖੂਹੰਦ ਦੀ ਖੇਤਾਂ ਵਿੱਚ ਸੰਭਾਲ ਲਈ ਪੰਜਾਬ ਸਰਕਾਰ ਪਾਸੋਂ ਖੇਤੀ ਮਸ਼ੀਨਰੀ ਸਬਸਿਡੀ ਤੇ ਪ੍ਰਾਪਤ ਕਰਨ ਲਈ ਚਾਹਵਾਨ ਕਿਸਾਨ ਮਿਤੀ 15 ਅਗਸਤ 2022 ਤੱਕ ਆਨਲਾਈਨ ਪੋਰਟਲ ੳੇੁੱਤੇ ਅਪਲਾਈ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਸ: ਜਤਿੰਦਰ ਸਿੰਘ ਗਿੱਲ ਨੇ ਦਸਿਆ ਕਿ ਇਹ ਅਰਜੀਆਂ ਖੇਤੀਬਾੜੀ ਵਿਭਾਂਗ ਦੇ ਆਨਲਾਈਨ ਪੋਰਟਲ URL https:// agrimachinerypb.com ਤੇ ਦਿੱਤੀਆਂ ਜਾ ਸਕਦੀਆਂ ਹਨ। ਇਹ ਖੇਤੀ ਮਸ਼ੀਨਰੀ ਇੰਨ ਸੀਟੂ CRM ਸਕੀਮ ਅਤੇ SMAM ਸਕੀਮ ਸਾਲ 2022-23 ਦੌਰਾਨ ਦਿੱਤੀ ਜਾਵੇਗੀ। ਇਹਨਾਂ ਵਿੱਚ ਮੁੱਖ ਤੌਰ ਤੇ ਬੇਲਰ, ਰੇਕ, ਹੈਪੀ ਸੀਡਰ, ਜੀਰੋ ਡਰਿੱਲ, ਸੁਪਰ ਸੀਡਰ, ਉਲਟਾਵੇਂ ਹੱਲ, ਪੈਡੀ ਚੌਪਰ, ਮਲਚਰ, ਸ਼ਰਬ ਮਾਸਟਰ, ਰੋਟਰੀ ਸਲੈਸ਼ਰ, ਕਰਾਪ ਰੀਪਰ, ਸੁਪਰ ਐਸ.ਐਮ.ਐਸ ਆਦਿ ਮਸ਼ੀਨਾਂ ਦਿੱਤੀਆਂ ਜਾਣਗੀਆਂ। ਜੋ ਵੀ ਕਿਸਾਨ ਨਿੱਜੀ ਤੌਰ ਤੇ ਜਾਂ ਕਸਟਮ ਹਾਇਰਿੰਗ ਸੈਂਟਰ ਮਸ਼ੀਨਰੀ ਲੈਣਾ ਚੁਹੁੰਦੇ ਹਨ ਉਹ ਆਪਣੇ ਆਪ ਨੂੰ ਉੱਪਰ ਦਿੱਤੇ ਪੋਰਟਲ ਤੇ ਰਜਿਸਟਰ ਕਰ ਲੈਣ।
ਉਨਾਂ ਨੇ ਸਮੂਹ ਕਿਸਾਨ ਦੇ ਧਿਆਨ ਹਿੱਤ ਲਿਆਂਦਾ ਕਿ ਜੋ ਵੀ ਕਿਸਾਨ/ਗਰੁੱਪ ਇਸ ਪੋਰਟਲ ਰਾਂਹੀ ਆਪਣੀਆਂ ਅਰਜੀਆਂ ਦੇਣਗੇ ਸਿਰਫ ਉਹਨਾਂ ਨੂੰ ਹੀ ਖੇਤੀ ਮਸ਼ੀਨਰੀ ਸਬਸਿਡੀ ਤੇ ਮਿਲੇਗੀ। ਖੇਤੀਬਾੜੀ ਵਿਭਾਗ ਵੱਲੋਂ ਕਿਸੇ ਵੀ ਤਰਾਂ ਦੇ ਕਾਗਜਾਤ/ਅਰਜੀਆਂ ਦਸਤੀ ਤੌਰ ਤੇ ਦਫਤਰਾਂ ਵਿੱਚ ਨਹੀ ਲਏ ਜਾਣਗੇ। ਜੇਕਰ ਕਿਸਾਨਾਂ ਨੂੰ ਆਨਲਾਈਨ ਅਪਲਾਈ ਕਰਨ ਸਮੇਂ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਨੇੜਲੇ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦਾ ਹੈ।






















