ਇੰਸਪੈਕਟਰ ਜਗਦੀਸ਼ ਸ਼ਰਮਾ ਨੂੰ ਸਦਮਾ,ਮਾਤਾ ਸਵਰਗਵਾਸ
ਗਰੁੜ ਪੁਰਾਣ ਦੇ ਪਾਠ ਦਾ ਭੋਗ 3 ਅਗਸਤ ਨੂੰ ਮਾਨਸਾ ਵਿਖੇ
ਮਾਨਸਾ 1 ਅਗਸਤ (ਵਿਸ਼ਵ ਵਾਰਤਾ)- ਇੰਸਪੈਕਟਰ ਜਗਦੀਸ਼ ਸ਼ਰਮਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਕ੍ਰਿਸ਼ਨਾ ਦੇਵੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ 24 ਜੁਲਾਈ ਨੂੰ ਸਵਰਗਵਾਸ ਹੋ ਗਏ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪੁਰਾਣ ਦੇ ਪਾਠ ਦੇ ਭੋਗ 3 ਅਗਸਤ ਨੂੰ ਗਊਸ਼ਾਲਾ ਭਵਨ, ਬਲਾਕ-A, ਵਾਟਰ ਵਰਕਸ ਰੋਡ,ਮਾਨਸਾ ਵਿਖੇ ਪਾਇਆ ਜਾਵੇਗਾ।
























