– ਪੰਜਾਬ ਦੇ ਬਾਕੀ ਹਿਸਿਆਂ ਵਿਚ ਵੀ ਗੰਨਾਂ ਮਿੱਲਾਂ ਦਾ ਵਿਸਥਾਰ ਕਰਨ ਦੀ ਲੋੜ: ਮਾਨ
ਚੰਡੀਗੜ੍ਹ, ੦੭ ਅਪ੍ਰੈਲ (ਵਿਸ਼ਵ ਵਾਰਤਾ)-ਭਾਰਤੀ ਕਿਸਾਨ ਯੁਨੀਅਨ (ਮਾਨ) ਵਲੋਂ ਗੁਰਦਾਸਪੁਰ ਵਿਖੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਟਾਲਾ ਵਿਚ ਨਵੀਂ ਖੰਡ ਮਿੱਲ ਲਗਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਅਜ ਬੀ ਕੇ ਯੂ ਦੇ ਦਫਤਰ ਵਿਚ ਹੋਈ ਮੀਟਿੰਗ ਵਿਚ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨ ਹਿਤ ਵਿਚ ਉਠਾਇਆ ਗਿਆ ਇਕ ਚੰਗਾ ਕਦਮ ਦਸਦਿਆਂ ਇਸ ਦੀ ਸ਼ਲਾਘਾ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਅਸੀਂ ਇਸ ਫੈਸਲੇ ਨੂੰ ਸਰਕਾਰ ਦੀ ਕਿਸਾਨੀ ਪ੍ਰਤੀ ਨਿਗਰ ਸੋਚ ਕਹਿ ਸਕਦੇ ਹਾਂ। ਸਰਕਾਰ ਦੇ ਇਸ ਤਰਾਂ ਦੇ ਫੈਸਲਿਆਂ ਦੀ ਅਜ ਕਿਸਾਨੀ ਨੂੰ ਬਹੁਤ ਲੋੜ ਹੈ ਜਿੰਨ੍ਹਾਂ ਨਾਲ ਡੁਬਦੀ ਜਾ ਰਹੀ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਤਰਾਂ ਦੇ ਕਦਮ ਪੰਜਾਬ ਦੇ ਹੋਰ ਹਿਸਿਆਂ ਲਈ ਵੀ ਉਠਾਏ ਜਾਣੇ ਚਾਹੀਦੇ ਹਨ।
ਇਸ ਦੌਰਾਨ ਬੀ ਕੇ ਯੁ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਕਿਹਾ ਕਿ ਅਗਰ ਸਰਕਾਰ ਕਿਸਾਨਾਂ ਨੂੰ ਕਣਕ¸ ਝੋਨੇ ਦੇ ਚੱਕਰ ਵਿਚੋਂ ਕੱਢਣਾਂ ਚਾਹੁੰਦੀ ਹੈ ਤਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿਚ ਚਲ ਰਹੀਆਂ ਗੰਨਾਂ ਮਿੱਲਾਂ ਦੇ ਸੁਧਾਰ ਅਤੇ ਵਿਸਥਾਰ Ñਲਈ ਵੀ ਸਾਨੂੰ ਆਸ ਹੈ ਕਿ ਸਰਕਾਰ ਜਲਦ ਕਦਮ ਉਠਾਏਗੀ, ਤਾਂ ਜੋ ਪੰਜਾਬ ਦਾ ਕਿਸਾਨ ਮੁੜ ਤੋਂ ਗੰਨੇ ਦੀ ਬਿਜਾਈ ਲਈ ਅਗੇ ਆ ਸਕੇ। ਇਸ ਤਰਾਂ ਕਿਸਾਨੀ ਨੂੰ ਪੈਰਾਂ ‘ਤੇ ਖੜ੍ਹਾ ਕੀਤਾ ਜਾ ਸਕਦਾ ਹੈ।
ਬੀ ਕੇ ਯੂ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਗੰਨੇ ਦੀ ਫਸਲ ਦੀ ਸਹੀ ਕੀਮਤ ਵੀ ਮਿਲਣੀ ਚਾਹੀਦੀ ਹੈ ਕਿਉਕਿ ਪਿਛਲੀ ਸਰਕਾਰ ਵੇਲੇ ਗੰਨਾਂ ਕਿਸਾਨਾਂ ਨਾਲ ਬਹੁਤ ਜਿਆਦਤੀਆਂ ਹੋਈਆਂ ਹਨ ਜਿੰਨਾਂ ਕਾਰਨ ਕਿਸਾਨਾਂ ਦਾ ਇਸ ਫਸਲ ਪ੍ਰਤੀ ਰੁਝਾਨ ਘਟ ਰਿਹਾ ਹੈ ਪਰ ਸਾਨੂੰ ਆਸ ਹੈ ਕਿ ਅਪਣੀ ਪਿਛਲੀ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਕਿਸਾਨੀ ਨਾਲ ਨਿਆਂ ਕਰਨਗੇ। ਜਿਸ ਦੀ ਮਿਸਾਲ ਉਨ੍ਹਾਂ ਦੀ ਹੁਣ ਤਕ ਕਿਸਾਨਾਂ ਪ੍ਰਤੀ ਦਿਖਾਈ ਗਈ ਦਿਲਚਸਪੀ ਅਤੇ ਗੰਭੀਰਤਾ ਨਾਲ ਦੇਖਣ ਨੂੰ ਮਿਲਦੀ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸੁਖਵਿੰਦਰ ਕਾਹਲੋਂ ਨੇ ਮੁਖ ਮੰਤਰੀ ਦਾ ਇਸ ਗਲ ਲਈ ਧੰਨਵਾਦ ਕਰਦਿਆਂ ਕਿਹਾ ਕਿ ਬਟਾਲਾ ਅਤੇ ਇਸ ਦੇ ਨਾਲ ਲਗਦੇ ਇਲਾਕੇ ਨੂੰ ਖੰਡ ਮਿੱਲ ਦੀ ਬਹੁਤ ਜ਼ਰੂਰਤ ਸੀ ਅਤੇ ਗੰਨਾਂ ਕਿਸਾਨਾਂ ਦੀ ਬੜੀ ਦੇਰ ਦੀ ਮੰਗ ਸੀ ਕਿ ਇਕ ਵੱਡੀ ਸਮਰੱਥਾ ਵਾਲੀ ਮਿੱਲ ਸਥਾਪਿਤ ਕੀਤੀ ਜਾਵੇ ਜੋ ਸਰਕਾਰ ਨੇ ਪੂਰੀ ਕੀਤੀ ਹੈ। ਇਸ ਨਾਲ ਗੁਰਦਾਸਪੁਰ, ਪਠਾਨਕੋਟ ਤੋਂ ਇਲਾਵਾ ਮਾਝੇ ਦੇ ਸਾਰੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਇਸ ਵਾਸਤੇ ਅਸੀਂ ਇਲਾਕੇ ਦੇ ਕਾਂਗਰਸੀ ਵਿਧਾਇਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁਖ ਮੰਤਰੀ ਤਕ ਪਹੁੰਚਾਇਆ ਹੀ ਨਹੀਂ ਬਲਕਿ ਪੂਰਾ ਵੀ ਕਰਵਾਇਆ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...