ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੀ ਬਾਂਹ ਤੇ ਬਣਵਾਇਆ ਪੁੱਤ ਦਾ ਟੈਟੂ
ਚੰਡੀਗੜ੍ਹ,28 ਜੁਲਾਈ(ਵਿਸ਼ਵ ਵਾਰਤਾ)-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਵੱਡੀ ਗਿਣਤੀ ਵਿੱਚ ਉਹਨਾਂ ਦੇ ਫੈਨਾਂ ਵੱਲੋਂ ਆਪਣੇ ਸਰੀਰਾਂ ਤੇ ਟੈਟੂ ਬਣਵਾਏ ਜਾਂਦੇ ਹਨ। ਇਸ ਗਿਣਤੀ ਵਿੱਚ ਹੁਣ ਉਹਨਾਂ ਦੇ ਪਿਤਾ ਬਲਕੌਰ ਸਿੰਘ ਦਾ ਨਾਮ ਵੀ ਜੁੜ ਗਿਆ ਹੈ,ਜਿਹਨਾਂ ਨੇ ਆਪਣੇ ਬੇਟੇ ਦੀ ਯਾਦ ਵਿੱਚ ਆਪਣੀ ਸੱਜੀ ਬਾਂਹ ਤੇ ਸਿੱਧੂ ਮੂਸੇਵਾਲਾ ਦਾ ਟੈਟੂ ਬਣਵਾਇਆ ਹੈ।
























