ਤੇਜ਼ ਰਫਤਾਰ ਡੰਪਰ ਦੀ ਲਪੇਟ ਵਿੱਚ ਆਉਣ ਨਾਲ 6 ਕਾਂਵੜੀਆਂ ਦੀ ਮੌਤ
ਚੰਡੀਗੜ੍ਹ,23 ਜੁਲਾਈ (ਵਿਸ਼ਵ ਵਾਰਤਾ)-ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਤੇਜ਼ ਰਫਤਾਰ ਡੰਪਰ ਦੀ ਲਪੇਟ ‘ਚ ਆਉਣ ਨਾਲ 6 ਕਾਂਵੜੀਆਂ ਦੀ ਮੌਤ ਹੋ ਗਈ। 1 ਕਾਂਵੜੀਆ ਗੰਭੀਰ ਰੂਪ ‘ਚ ਜ਼ਖਮੀ ਹੈ, ਜਿਸ ਨੂੰ ਆਗਰਾ ਦੇ ਹਸਪਤਾਲ ‘ਚ ਭੇਜਿਆ ਗਿਆ ਹੈ।ਸ਼ੁਰੂਆਤੀ ਜਾਣਕਾਰੀ ਮੁਤਾਬਕ ਕਾਂਵੜੀਏ ਗੰਗਾਜਲ ਲੈ ਕੇ ਹਰਿਦੁਆਰ ਤੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਜਾ ਰਹੇ ਸਨ। ਘਟਨਾ ਤੋਂ ਬਾਅਦ ਆਗਰਾ ਜ਼ੋਨ ਦੇ ਏਡੀਜੀ ਰਾਜੀਵ ਕ੍ਰਿਸ਼ਨ ਨੇ ਦੱਸਿਆ ਕਿ ਅੱਜ ਤੜਕੇ ਕਰੀਬ 2.15 ਵਜੇ ਹਾਥਰਸ ਦੇ ਸਾਦਾਬਾਦ ਥਾਣੇ ਵਿੱਚ ਸੱਤ ਕਾਂਵੜ ਸ਼ਰਧਾਲੂਆਂ ਨੂੰ ਇੱਕ ਟਰੱਕ ਨੇ ਕੁਚਲ ਦਿੱਤਾ, ਜਿਸ ਵਿੱਚ 6 ਦੀ ਮੌਤ ਹੋ ਗਈ ਅਤੇ 1 ਗੰਭੀਰ ਜ਼ਖ਼ਮੀ ਹੋ ਗਿਆ। ਉਹ ਆਪਣੇ ਕਾਂਵੜ ਨਾਲ ਹਰਿਦੁਆਰ ਤੋਂ ਗਵਾਲੀਅਰ ਜਾ ਰਹੇ ਸੀ। ਘਟਨਾ ਇੰਨੀ ਭਿਆਨਕ ਸੀ ਕਿ ਆਲੇ-ਦੁਆਲੇ ਸਨਸਨੀ ਫੈਲ ਗਈ। ਆਗਰਾ ਦੇ ਏਡੀਜੀ, ਡੀਆਈਜੀ ਸਮੇਤ ਜ਼ਿਲ੍ਹੇ ਦੇ ਸਾਰੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ।ਕਾਂਗੜੀਆਂ ਨੂੰ ਕੁਚਲਣ ਤੋਂ ਬਾਅਦ ਡਰਾਇਵਰ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਡੰਪਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।





















