30 ਸਾਲ ਪੁਰਾਣੇ ਮਾਮਲੇ ਵਿੱਚ ਸੀਬੀਆਈ ਕੋਰਟ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸੁਣਾਈ ਸਜ਼ਾ
ਦੋਸ਼ੀਆਂ ਵਿੱਚ ਇੱਕ ਸੇਵਾ ਮੁਕਤ ਆਈਪੀਐਸ ਅਧਿਕਾਰੀ ਵੀ ਸ਼ਾਮਿਲ
ਪੜ੍ਹੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ,22 ਜੁਲਾਈ(ਵਿਸ਼ਵ ਵਾਰਤਾ)-ਮੁਹਾਲੀ ਦੀ ਸੀਬੀਆਈ ਅਦਾਲਤ ਨੇ ਅੱਜ ਇੱਕ ਵੱਡਾ ਸੁਣਾਉਂਦੇ ਹੋਏ 30 ਸਾਲ ਪੁਰਾਣੇ ਮਾਮਲੇ ਵਿੱਚ ਸੇਵਾ ਮੁਕਤ ਆਈਪੀਐਸ ਅਧਿਕਾਰੀ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ 1992 ਦੇ ਸਰਬਜੀਤ ਸਿੰਘ ਨਾਮ ਦੇ ਵਿਅਕਤੀ ਦੇ ਪੁਲਿਸ ਹਿਰਾਸਤ ਵਿਚੋਂ ਗਾਇਬ ਹੋਣ ਦੇ ਮਾਮਲੇ ਵਿੱਚ ਸੇਵਾ ਮੁਕਤ ਆਈਪੀਐਸ ਅਧਿਕਾਰੀ ਬਲਕਾਰ ਸਿੰਘ,ਉਸ ਸਮੇਂ ਦੇ ਐਸਐਚਓ ਊਧਮ ਸਿੰਘ ਅਤੇ ਮੌਜੂਦਾ ਸਬ-ਇੰਸਪੈਕਟਰ ਓਂਕਾਰ ਸਿੰਘ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।






















