ਰਾਸ਼ਟਰਪਤੀ ਚੋਣਾਂ ਵਿੱਚ ਭਾਜਪਾ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਨਹੀਂ ਮਿਲੇਗਾ ਆਮ ਆਦਮੀ ਪਾਰਟੀ ਦਾ ਸਮਰਥਨ
ਪੜ੍ਹੋ,ਪੀਏਸੀ ਦੀ ਮੀਟਿੰਗ ਵਿੱਚ ਲਿਆ ਗਿਆ ਕਿਹੜਾ ਫੈਸਲਾ;ਕਿਸਦੇ ਪੱਖ ਵਿੱਚ ਭੁਗਤਣਗੇ ‘ਆਪ’ ਦੇ ਐਮਐਲਏ ਅਤੇ ਰਾਜ ਸਭਾ ਮੈਂਬਰ
ਚੰਡੀਗੜ੍ਹ,16 ਜੁਲਾਈ(ਵਿਸ਼ਵ ਵਾਰਤਾ)-ਭਾਰਤ ਦੇ 16ਵੇਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਨੂੰ ਮਹਿਜ਼ 2 ਦਿਨ ਰਹਿ ਗਏ ਹਨ। ਇਸ ਨੂੰ ਲੈ ਕੇ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਅੱਜ ਹੋਈ ਪੀਏਸੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੇ ਸਮਰਥਨ ਵਾਲੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਨਹੀਂ ਦੇਵੇਗੀ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ 92 ਵਿਧਾਇਕ ਅਤੇ 7 ਰਾਜ ਸਭਾ ਮੈਂਬਰ ਹਨ। ਜਿਹਨਾਂ ਦੀ ਵੋਟ ਵੈਲਿਊ 15,572 ਅਤੇ 27,572 ਬਣਦੀ ਹੈ।ਆਮ ਆਦਮੀ ਪਾਰਟੀ ਦੇ ਗੋਆ ਵਿੱਚ ਵੀ 2 ਵਿਧਾਇਕ ਹਨ। ਇਸ ਦੇ ਨਾਲ ਹੀ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ 62 ਵਿਧਾਇਕਾਂ ਨਾਲ ਬਣਾਈ ਗਈ ਬਹੁਮਤ ਸਰਕਾਰ ਹੋਣ ਤੋਂ ਇਲਾਵਾ ਦਿੱਲੀ ਤੋਂ ਹੀ ਰਾਜ ਸਭਾ ਵਿੱਚ 3 ਮੈਂਬਰ ਹਨ। ਹੁਣ ਇਹ ਸਾਰੀਆਂ ਵੋਟਾਂ ਵਿਰੋਧੀ ਧਿਰਾਂ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨ੍ਹਾ ਦੇ ਹਿੱਸੇ ਵਿੱਚ ਭੁਗਤਣਗੀਆਂ।






















