ਭਲਕੇ 5 ਅਪਰੈਲ ਤੋਂ ਡੀHਸੀH ਮਾਨਸਾ ਦੇ ਦਫ਼ਤਰ ਅੱਗੇ ਅਣਮਿਥੇ ਸਮੇਂ ਦੇ ਧਰਨੇ ਦਾ ਐਲਾਨ
ਮ੍ਰਿਤਕ ਕਿਸਾਨਾਂ ਲਈ 10^10 ਲੱਖ ਅਤੇ ਸਰਕਾਰੀ ਨੌਕਰੀ ਦੀ ਮੰਗ
ਮਾਨਸਾ, 4 ਅਪਰੈਲ
ਕੱਲ੍ਹ ਚੰਡੀਗੜ੍ਹ ਕਿਸਾਨ ਰੈਲੀ ਤੋਂ ਵਾਪਸੀ ਦੌਰਾਨ ਦੋ ਵੱਖ^ਵੱਖ ਸੜਕ ਹਾਦਸਿਆਂ *ਚ ਮਾਰੇ ਗਏ ਦੋ ਕਿਸਾਨਾਂ ਦਾ ਕਿਸਾਨ ਜਥੇਬੰਦੀਆਂ ਨੇ ਉਦੋਂ ਤੱਕ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਦੋਂ ਤੱਕ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10^10 ਲੱਖ ਰੁਪਏ ਦਾ ਮੁਆਵਜਾ ਮੁਕੰਮਲ ਕਰਜਾ ਮੁਆਫੀ ਅਤੇ ਇੱਕ^ਇੱਕ ਜੀਅ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਸ ਮੰਗਾਂ ਨੂੰ ਲੈਕੇ ਸੱਤ ਕਿਸਾਨ ਜਥੇਬੰਦੀਆਂ ਦੀ ਅਗਵਾਈ *ਚ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨ ਮਾਨਸਾ ਦੇ ਦਫ਼ਤਰ ਅੱਗੇ ਭਲਕੇ 5 ਅਪਰੈਲ ਤੋਂ ਲਗਾਤਾਰ ਧਰਨਾ ਸ਼ੁਰੂ ਕੀਤਾ ਜਾਵੇਗਾ। ਕਿਸਾਨ ਆਗੂ ਨੇ ਦੱਸਿਆ ਕਿ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦੇ ਨਾਲ ਇਸ ਸਬੰਧੀ ਵਿਚਾਰ ਵਟਾਂਦਰਾਂ ਕਰਨ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਦੇ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਸੱਤ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਹੋਈ ਰੈਲੀ ਤੋਂ ਪਿੰਡਾਂ ਨੂੰ ਵਾਪਸ ਆਉਣ ਸਮੇਂ ਪਹਿਲਾ ਸੜਕ ਹਾਦਸਾ ਚੰਨੋ ਕੋਲ ਵਾਪਰਿਆਂ, ਜਿਸ ਵਿੱਚ ਅਜਮੇਰ ਸਿੰਘ ਪਿੰਡ ਕਾਹਨਗੜ੍ਹ (ਮਾਨਸਾ) ਜਖਮੀ ਹੋ ਗਿਆ ਸੀ, ਜਿੰਨ੍ਹਾਂ ਦੀ ਅੱਜ ਹਸਪਤਾਲ ਵਿਖੇ ਸਵੇਰੇ ਮੌਤ ਹੋ ਗਈ। ਜਦੋਂ ਕਿ ਦੂਜੇ ਹਾਦਸੇ ਵਿੱਚ ਸੁਰਜੀਤ ਸਿੰਘ ਖੀਵਾ ਕਲਾਂ (ਮਾਨਸਾ) ਮਾਰਿਆ ਗਿਆ, ਜਦੋਂ ਕਿ ਸਾਧੂ ਸਿੰਘ ਅਲੀਸ਼ੇਰ, ਦਰਸ਼ਨ ਸਿੰਘ ਤੇ ਕਰਨੈਲ ਸਿੰਘ ਜਖਮੀ ਹੋ ਗਏ ਸਨ। ਸ੍ਰੀ ਭੈਣੀਬਾਘਾ ਨੇ ਇਹ ਵੀ ਮੰਗ ਕੀਤੀ ਕਿ ਜਖਮੀਆਂ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਖੁਦ ਚੱੁਕੇ ਅਤੇ ਜਖ਼ਮੀਆਂ ਨੂੰ ਇੱਕ^ਇੱਕ ਲੱਖ ਰੁਪਏ ਦਾ ਮੁਆਵਜਾ ਵੀ ਦਿੱਤਾ ਜਾਵੇ।
ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਹ ਦੋਨੋਂ ਸਾਥੀ ਕਿਸਾਨ ਘੋਲ ਦੇ ਸ਼ਹੀਦ ਹਨ ਅਤੇ ਇਹਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ੇ ਦੀ ਮੁਕਤੀ ਅਤੇ ਹੋਰ ਵਾਅਦਿਆਂ ਤੋਂ ਮੁੱਕਰੀ ਕੈਪਟਨ ਸਰਕਾਰ ਇਹਨਾਂ ਕਿਸਾਨਾਂ ਦੀ ਕਾਤਲ ਹੈ, ਜਿਸ ਨੂੰ ਮਾਫ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਮ੍ਰਿਤਕ ਅਤੇ ਜ਼ਖਮੀ ਕਿਸਾਨਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੀ ਜਥੇਬੰਦੀ ਨਾਲ ਵੀ ਦੁੱਖ ਸਾਂਝਾ ਕਰਦੇ ਹੋਏ ਇਹਨਾਂ ਕਿਸਾਨਾਂ ਦੇ ਹੱਕਾਂ ਸਬੰਧੀ ਹੋਣ ਵਾਲੇ ਹਰ ਸੰਘਰਸ਼ ਵਿੱਚ ਡਟਕੇ ਸਾਥ ਦੇਣ ਦਾ ਐਲਾਨ ਕੀਤਾ।
ਪੰਜਾਬ ਕਿਸਾਨ ਯੂਨੀਅਨ ਨੇ ਇਕ ਸ਼ੋਕ ਸਭਾ ਕਰਕੇ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਜ਼ਖਮੀ ਕਿਸਾਨਾਂ ਦੇ ਸਿਹਤਯਾਬ ਹੋਣ ਦੀ ਕਾਮਨਾ ਕੀਤੀ।
ਇਸ ਮੌਕੇ ਸ਼ੋਕ ਸਭਾ ਵਿੱਚ ਜਥੇਬੰਦੀ ਦੇ ਆਗੂ ਗੁਰਨਾਮ ਸਿੰਘ ਭੀਖੀ, ਭੋਲਾ ਸਿੰਘ ਸਮਾਉਂ, ਐਡਵੋਕੇਟ ਬਲਕਰਨ ਬੱਲੀ, ਕਰਨੈਲ ਸਿੰਘ ਮਾਨਸਾ, ਹਰਜਿੰਦਰ ਸਿੰਘ ਮਾਨਸ਼ਾਹੀਆ, ਸੁਰਜੀਤ ਹੈਪੀ ਕੋਟ ਧਰਮੂ, ਐਡਵੋਕੇਟ ਜਸਵੰਤ ਸਿੰਘ ਗਰੇਵਾਲ, ਹਾਕਮ ਸਿੰਘ ਝੁਨੀਰ, ਸਾਧੂ ਸਿੰਘ ਬੁਰਜ ਢਿੱਲਵਾਂ ਅਤੇ ਰਾਜਿੰਦਰ ਜਾਫਰੀ ਭੀਖੀ ਸ਼ਾਮਲ ਹੋਏ।