ਮਾਨਸਾ, 4 ਅਪਰੈਲ
ਅਸ਼ਲੀਲ ਫਿਲਮਾਂ ਦਿਖਾ ਕੇ ਮਰਹੂਮ ਵਿਧਾਇਕ ਦੀ ਨਾਬਾਲਿਗ ਧੀ ਨਾਲ ਜਬਰ ਜਨਾਹ ਕਰਨ ਵਾਲੇ ਪਿੳ ਪੁੱਤ ਨੂµ ਜੋਗਾ ਪੁਲੀਸ ਨੇ ਦੂਜੇ ਦਿਨ ਗ੍ਰਿਫਤਾਰ ਕਰ ਲਿਆ ਹੈ, ਜਿµਨ੍ਹਾਂ ਪਾਸੋਂ ਪੁਲੀਸ ਪੁੱਛਗਿੱਛ ਕਰ ਰਹੀ ਹੈ। ਬੀਤੀ ਕੱਲ੍ਹ ਪੀੜਤਾ ਦਾ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਜੋਗਾ ਵਿਖੇ ਸਾਬਕਾ ਮਰਹੂਮ ਵਿਧਾਇਕ ਦੀ ਧੀ ਘਰ ਦੀ ਮਾੜੀ ਹਾਲਤ ਕਾਰਨ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਲੋਕਾਂ ਦੇ ਘਰਾਂ ਵਿਚ ਝਾੜੂ ਪੋਚੇ ਦਾ ਕµਮ ਕਰਦੀ ਸੀ। ਇਸ ਦੌਰਾਨ ਉਸਨੂµ ਜਬਰਦਸਤੀ ਅਸ਼ਲੀਲ ਫਿਲਮਾਂ ਦਿਖਾ ਕੇ ਉਸਦੇ ਗੁਆਂਢੀ ਕੱਪੜੇ ਦਾ ਕµਮ ਕਰਨ ਵਾਲੇ ਆਤਮਾ ਸਿµਘ ਤੇ ਉਸਦੇ ਪੁੱਤਰ ਅਮਨਦੀਪ ਸਿµਘ ਵਾਸੀ ਜੋਗਾ ਨੇ ਉਸ ਨਾਲ ਜਬਰ ਜਨਾਹ ਕੀਤਾ, ਜਿਸ ਤੋਂ ਬਾਅਦ ਪੀੜਤ ਲੜਕੀ ਦੀ ਮਾਂ ਨੇ ਲੜਕੀ ਵੱਲੋਂ ਇਹ ਕਹਾਣੀ ਦੱਸਣ ਤੋਂ ਬਾਅਦ ਪੁਲੀਸ ਨੂµ ਸ਼ਿਕਾਇਤ ਕੀਤੀ। ਜੋਗਾ ਪੁਲੀਸ ਨੇ ਉਕਤ ਪਿਓ^ਪੁੱਤ ਦੇ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਕਰ ਲਿਆ ਸੀ।
ਥਾਣਾ ਜੋਗਾ ਦੇ ਮੁਖੀ ਜਸਵੀਰ ਸਿµਘ ਭਗਵਾਨਪੁਰ ਹੀਂਗਣਾ ਨੇ ਦੱਸਿਆ ਕਿ ਬੁੱੱਧਵਾਰ ਨੂµ ਉਕਤ ਮਾਮਲੇ ਵਿਚ ਦੋਵੇਂ ਪਿਓ^ਪੁੱਤ ਨੂµ ਗ੍ਰਿਫਤਾਰ ਕਰ ਲਿਆ ਹੈ, ਜਿµਨ੍ਹਾਂ ਨੂµ ਵੀਰਵਾਰ ਨੂµ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ ਚੰਡੀਗੜ੍ਹ,29 ਅਪ੍ਰੈਲ(ਵਿਸ਼ਵ ਵਾਰਤਾ) ਚਾਮਰਾਜਨਗਰ ਦੇ ਸੰਸਦ ਮੈਂਬਰ, ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ...