ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਤੇ ਹਮਲਾ
ਚੰਡੀਗੜ੍ਹ, 12 ਜੁਲਾਈ 2022- ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਤੇ ਸ਼ਤਾਬਦੀ ਐਕਸਪ੍ਰੈਸ ਵਿੱਚ ਹਮਲਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਿਕ, ਪਾਣੀਪਤ ਦੇ ਕੋਲ ਇਹ ਹਮਲਾ ਹੋਇਆ ਹੈ।
ਐਡਵੋਕੇਟ ਜਨਰਲ ਦੇ ਮੁਤਾਬਿਕ, ਜਦੋਂ ਉਹ ਸ਼ਾਮ ਸਮੇਂ 6: 24 ਮਿੰਟ ਤੇ ਵਾਪਸ ਚੰਡੀਗੜ੍ਹ ਆ ਰਿਹਾ ਸੀ ਤਾਂ ਇਸੇ ਦੌਰਾਨ ਹੀ ਕੁੱਝ ਸ਼ਰਾਰਤੀ ਅਨਸਰਾਂ ਦੇ ਵਲੋਂ ਗੱਡੀ ਦੇ ਉਸ ਡੱਬੇ ਤੇ ਹਮਲਾ ਕੀਤਾ ਜਿਸ ਸੀਟ ਤੇ ਓਹ ਬੈਠੇ ਸਨ ਜਿਸ ਨਾਲ ਸ਼ੀਸ਼ੇ ਟੁੱਟ ਗਏ। ਇਹ ਹਮਲਾ ਪੱਥਰ ਦਾ ਸੀ ਜਾਂ ਕਿਸੇ ਹੋਰ ਚੀਜ਼ ਦਾ ਅਜੇ ਜਾਂਚ ਦਾ ਵਿਸ਼ ਹੈ ਜਾਣਕਾਰੀ ਇਹ ਵੀ ਹੈ ਕਿ, ਸ਼ਤਾਬਦੀ ਐਕਸ ਪ੍ਰੈਸ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਹੈ ਅਤੇ ਫਿਲਹਾਲ ਪੁਲਿਸ ਮੌਕੇ ਤੇ ਮੌਜੂਦ ਹੋਣ ਕਾਰਨ ਉਨ੍ਹਾਂ ਨੂੰ ਐਡਵੋਕੇਟ ਜਨਰਲ ਵਲੋਂ ਸੂਚਨਾ ਦਿੱਤੀ ਜਾ ਰਹੀ ਹੈ।
ਐਡਵੋਕੇਟ ਜਨਰਲ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਗਏ ਸਨ।























