ਭੀਖੀ, 1 ਅਪ੍ਰੈਲ ਪੰਜਾਬ ਦੇ ਲੋਕਾਂ ਦੇ ਹਿੱਤ ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹਨ ਅਤੇ ਕਾਂਗਰਸ ਹੀ ਹਰ ਵਰਗ ਦੇ ਹਿੱਤਾ ਦਾ ਖਿਆਲ ਰੱਖਦੀ ਹੈ।ਇਹ ਪ੍ਰਗਟਾਵਾ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਨਵਨਿਯੁਕਤ ਮੈਂਬਰ ਰਾਘਵ ਸਿੰਗਲਾ ਨੇ ਸਥਾਨਕ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਨਤਮਸਤਕ ਹੋਣ ਤੋਂ ਬਾਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਉਨ੍ਹਾਂ ਕਿਹਾ ਕਿ ਸਰਬ ਭਾਰਤੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਜੋ ਉਨ੍ਹਾਂ ਤੇ ਵਿਸ਼ਵਾਸ਼ ਕਰਦਿਆਂ ਇਹ ਅਹੁਦਾ ਦਿੱਤਾ ਹੈ ਉਹ ਉਨ੍ਹਾਂ ਦੀਆਂ ਭਾਵਨਾਵਾਂ ਤੇ ਖਰੇ ਉਤਰਨਗੇ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਲਈ ਲੋਕਾਂ ਤੇ ਕਾਂਗਰਸੀ ਵਰਕਰਾਂ ਦੇ ਸਹਿਯੋਗ ਨਾਲ ਵਿਸੇਸ਼ ਮੁਹਿੰਮ ਚਲਾਉਣਗੇ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਡੀ ਜਿੱਤ ਦਰਜ ਕਰਕੇ ਕੇਂਦਰ ਅੰਦਰ ਸਰਕਾਰ ਬਣਾਏਗੀ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਹਰ ਵਰਗ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ ਅਤੇ ਹਰ ਵਰਗ ਭੁੱਖਮਰੀ ਦੀ ਕਗਾਰ ਤੇ ਹੈ।ਇਸ ਮੌਕੇ ਉਨ੍ਹਾਂ ਮੰਦਰ ਵਿਖੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ।ਮੰਦਰ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਕਾਂਗਰਸ ਦਾ ਸਾਥ ਦੇਣ।ਇਸ ਮੌਕੇ ਪ੍ਰਸ਼ੋਤਮ ਬਿੱਲੂ, ਸ਼ਿਵ ਕੁਮਾਰ ਬਬਲੂ, ਗੁਰਵੀਰ ਸਿੰਘ ਜੱਸੀ, ਕਾਲੀ ਮਾਤਾ ਮੰਦਰ ਕਮੇਟੀ ਦੇ ਜਸਪਾਲ ਸਿੰਘ ਮਿੱਤਲ, ਵਿਵੇਕ ਜੈਨ, ਗੁਲਸ਼ਨ ਮਿੱਤਲ, ਨਵਜੋਤ ਜਿੰਦਲ, ਵਰਿੰਦਰ ਜਿੰਦਲ, ਸੁਨੀਲ ਕਾਲਾ, ਹਰੀਸ਼ ਫੋਜੀ, ਪ੍ਰਮਜੀਤ ਸਿੰਘ ਬਿੱਲਾ, ਅਰਜਨ ਕੁਮਾਰ, ਹੈਪੀ ਮਿੱਤਲ, ਭਾਰਤ ਭੂਸ਼ਣ ਚੁਗਲਾ, ਮਨੌਜ ਮੌਜੀ, ਕਾਲਾ ਸ਼ਰਮਾ ਅਤੇ ਮੱਖਣ ਮੱਤੀ ਵੀ ਹਾਜਰ ਸਨ।
ਲੋਕ ਸਭਾ ਚੋਣਾਂ 2024 – ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ
ਲੋਕ ਸਭਾ ਚੋਣਾਂ 2024 - ਬਸਪਾ ਵੱਲੋਂ ਛੇ ਹੋਰ ਉਮੀਦਵਾਰਾਂ ਦਾ ਐਲਾਨ ਲਖਨਊ, 2 ਮਈ(ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ (ਬਸਪਾ)...