ਮਾਨ ਦੀ ਜਿੱਤ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਪੰਥਕ ਤੇ ਖ਼ਾਲਿਸਤਾਨੀ ਮੋਹਰ – ਜਸਵੀਰ ਸਿੰਘ ਗੜ੍ਹੀ
ਅੰਮ੍ਰਿਤਸਰ,26 (ਵਿਸ਼ਵ ਵਾਰਤਾ):-ਬਸਪਾ ਪੰਜਾਬ ਵਲੋਂ ਸ਼ਿਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਅਤੇ ਪੰਥਕ ਤੇ ਖਾਲਿਸਤਾਨੀ ਵਿਚਾਰਧਾਰਾ ਦੇ ਅਲੰਬਰਦਾਰ ਸ ਸਿਮਰਨਜੀਤ ਸਿੰਘ ਮਾਨ ਜੀ ਨੂੰ ਸੰਗਰੂਰ ਲੋਕ ਸਭਾ ਉਪ ਚੋਣ ਵਿਚ ਮਿਲੀ ਜਿੱਤ ਦੀਆਂ ਵਧਾਈਆਂ ਤੇ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਬਸਪਾ ਪੰਜਾਬ ਦੇ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਸ ਮਾਨ ਦੀ ਜਿੱਤ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਪੰਥਕ ਖ਼ਾਲਸਤਾਨੀ ਮੋਹਰ ਹੈ ਜਿਸ ਵਿਚ ਮੌਜੂਦਾ ਪੰਜਾਬ ਸਰਕਾਰ ਵਲੋਂ ਆਪਣੀ 100 ਦਿਨਾਂ ਹਕੂਮਤ ਵਿਚ ਪੰਜਾਬ ਤੇ ਪੰਜਾਬੀਅਤ ਦੀ ਕੀਤੀ ਬੇਹੁਰਮਤੀ ਦੇ ਖ਼ਿਲਾਫ਼ ਪੰਜਾਬ ਦੇ ਵੋਟਰਾਂ ਦਾ ਫ਼ਤਵਾ ਹੈ। ਮੌਜੂਦਾ ਪੰਜਾਬ ਸਰਕਾਰ ਨੇ ਸ਼ਾਸਨ ਤੇ ਪ੍ਰਸ਼ਾਸ਼ਨ ਦੇ ਹਰੇਕ ਮੋਰਚੇ ਉਪਰ ਅਸਫ਼ਲਤਾ ਵਿਰੁੱਧ ਸ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਲੋਕਾਂ ਦਾ ਪ੍ਰਗਟਾਇਆ ਗੁੱਸਾ ਹੈ ਜਿਸਨੇ 100 ਦਿਨ ਪੁਰਾਣੀ ਹਕੂਮਤ ਦੀ ਨਵੀਂ ਨਕੋਰ ਰਾਜਧਾਨੀ ਦੇ ਕਿੰਗਰੇ ਢਹਿਢੇਰੀ ਕਰ ਦਿੱਤੇ ਹਨ।






















