ਆਪਣਾ ਪੰਜਾਬ ਪਾਰਟੀ ਦੇ ਹਰਦੀਪ ਸਿੰਘ ਕਿੰਗਰਾ ਕਾਗਰਸ ਪਾਰਟੀ ‘ਚ ਸ਼ਾਮਿਲ

185
Advertisement

ਚਡੀਗੜ੍ਹ 31 ਮਾਰਚ ਆਪਣਾ ਪੰਜਾਬ ਪਾਰਟੀ ਦੇ ਸਕੱਤਰ ਜਨਰਲ ਹਰਦੀਪ ਸਿੰਘ ਕਿੰਗਰਾ ਅੱਜ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਹਾਜ਼ਰੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਕਾਗਰਸ ਪਾਰਟੀ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿੰਗਰਾ ਨੂੰ ਪਾਰਟੀ ਵਿੱਚ ਜੀ ਆਇਆ ਨੂੰ ਆਖਦਿਆ ਕਿਹਾ ਕਿ  ਕਿੰਗਰਾ ਨੂੰ ਪਾਰਟੀ ਵਿੱਚ ਪੂਰਾ ਮਾਨ ਸਤਕਾਰ ਦਿੱਤਾ ਜਾਵੇਗਾ। ਸ੍ਰੀ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਨੀਤੀਆ ਲੋਕ ਪੱਖੀ ਹਨ। ਇਸ ਕਾਰਨ ਸਾਰੇ ਲੋਕ ਇਸ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਕਿੰਗਰਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋ ਪ੍ਰਭਾਵਿਤ ਹੋ ਕੇ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ।