ਸੰਗਰੂਰ ਲੋਕ ਸਭਾ ਜ਼ਿਮਨੀ ਚੋਣ
ਪੜ੍ਹੋ ਦੁਪਹਿਰ 1 ਵਜੇ ਤੱਕ ਕਿੰਨੇ ਫੀਸਦੀ ਲੋਕਾਂ ਨੇ ਪਾਈ ਵੋਟ
ਚੰਡੀਗੜ੍ਹ,23 ਜੂਨ(ਵਿਸ਼ਵ ਵਾਰਤਾ)- ਸੰਗਰੂਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਦੁਪਹਿਰ 1 ਵਜੇ ਤੱਕ ਇੱਥੇ 22.21 ਫੀਸਦੀ ਵੋਟਿੰਗ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੁਪਿਹਰੇ 1 ਵਜੇ ਤੱਕ ਸਭ ਤੋਂ ਵੱਧ 24.90 ਫੀਸਦੀ ਸੁਨਾਮ ਵਿੱਚ ਹੋਈ । ਇਸ ਤੋਂ ਇਲਾਵਾ ਦਿੜ੍ਹਬਾ ਵਿੱਚ 24.42% ਨਾਲ ਦੂਜੇ ਸਥਾਨ ‘ਤੇ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਸਭ ਤੋਂ ਘੱਟ 18% ਮਤਦਾਨ ਹੋਇਆ।
























