ਮਾਨਸਾ, 30 ਮਾਰਚ (ਵਿਸ਼ਵ ਵਾਰਤਾ)- ਬਜੁਰਗ ਸਮਾਜ ਸੇਵੀ ਬਾਬੂ ਸਿੰਘ ਧਾਲੀਵਾਲ (93) ਦਾ ਦੇਹਾਂਤ ਹੋ ਗਿਆ| ਪਟਵਾਰੀ ਵੱਜੋ ਸੇਵਾ ਮੁਕਤ ਹੋਏ ਬਾਬੂ ਸਿੰਘ ਧਾਲੀਵਾਲ ਨੂੰ ਇਸ ਖੇਤਰ ਦੇ ਅਨੇਕਾਂ ਪਿੰਡਾਂ ਵਿਚ ਰੂਲਾਂ ਅਤੇ ਅਸੂਲਾਂ ਦੇ ਕੱਟੜ ਪਹਿਰੇਦਾਰ ਵੱਜੋ ਜਾਣਿਆ ਜਾਂਦਾ ਸੀ| ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਪਰਮਜੀਤ ਸਿੰਘ ਧਾਲੀਵਾਲ, ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ, ਸਿੱਖਿਆ ਵਿਭਾਗ ਦੇ ਆਗੂ ਰਣਜੀਤ ਸਿੰਘ ਧਾਲੀਵਾਲ ਅਤੇ ਆਈ.ਟੀ.ਆਈ ਐਪਲਾਈਜ ਐਸੋਸੀਏ੍ਹਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੇ ਪਿਤਾ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਪਹਿਲੀ ਅਪਰੈਲ ਨੂੰ ਮਾਨਸਾ ਨੇੜੇ ਪਿੰਡ ਠੂਠਿਆਂਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੀ ਗਈ ਹੈ|
ਬਾਬੂ ਸਿੰਘ ਧਾਲੀਵਾਲ ਦੀ ਫਾਈਲ ਫੋਟੋ|