ਵਿਜੇ ਸਿੰਗਲਾ ਦੀ ਮੁਹਾਲੀ ਅਦਾਲਤ ‘ਚ ਹੋਈ ਪੇਸ਼ੀ; ਅਦਾਲਤ ਨੇ ਨਿਆਂਇਕ ਹਿਰਾਸਤ ‘ਚ ਕੀਤਾ ਵਾਧਾ
ਚੰਡੀਗੜ੍ਹ,10 ਜੂਨ(ਵਿਸ਼ਵ ਵਾਰਤਾ)- ਪੰਜਾਬ ਦੇ ਸਿਹਤ ਮੰਤਰੀ ਦੇ ਆਹੁਦੇ ਤੋਂ ਬਰਖਾਸਤ ਕੀਤੇ ਗਏ ਡਾ ਵਿਜੇ ਸਿੰਗਲਾ ਦੀ ਅੱਜ ਮੋਹਾਲੀ ਕੋਰਟ ਵਿੱਚ ਪੇਸ਼ੀ ਹੋਈ ਹੈ। ਇਹ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਹੈ ਜਿੱਥੇ ਅਦਾਲਤ ਨੇ ਉਹਨਾਂ ਨੂੰ 24 ਜੂਨ ਤੱਕ ਮੁੜ ਤੋਂ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।























