– ਸ਼ੋਰ-ਸ਼ਰਾਬੇ ਵਿਚ ਬਜਟ ਅਤੇ 10 ਬਿਲ ਪਾਸ
-ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ
ਚੰਡੀਗੜ੍ਹ, 28 ਮਾਰਚ (ਵਿਸ਼ਵ ਵਾਰਤਾ) – ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੇ ਅੱਜ ਆਖਰੀ ਦਿਨ ਭਾਰੀ ਗਰਮਾ-ਗਰਮੀ, ਨਾਅਰੇਬਾਜੀ, ਵਾਕਆਊਟ ਅਤੇ ਸਦਨ ਨੂੰ ਮੁਲਤਵੀ ਕਰਨਾ ਪਿਆ| ਵਿਧਾਨ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਵੀ ਗਰਮਾਗਰਮੀ ਚਲਦੀ ਰਹੀ, ਪਰ ਸਿਫਰਕਾਲ ਦੌਰਾਨ ਸਾਬਕਾ ਮੰਤਰੀ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਰਮਿਆਨ ਨਾਜਾਇਜ ਖਣਨ ਨੂੰ ਲੈ ਕੇ ਖੂਬ ਗਰਮਾਗਰਮੀ ਚੱਲੀ| ਬਾਅਦ ਵਿਚ ਸਪੀਕਰ ਰਾਣਾ ਕੇਪੀ ਸਿੰਘ ਨੇ ਸਦਨ ਨੂੰ 20 ਮਿੰਟ ਲਈ ਮੁਲਤਵੀ ਕਰ ਦਿੱਤਾ|
ਅਕਾਲੀ-ਭਾਜਪਾ ਦੇ ਵਿਧਾਇਕ ਕਿਸਾਨ ਆਤਮ ਹੱਤਿਆ ਅਤੇ ਕਰਜ਼ੇ ਦੇ ਮੁੱਦੇ ਨੂੰ ਲੈ ਕੇ ਪਹਿਲਾਂ ਨਾਅਰੇਬਾਜੀ ਕੀਤੀ ਫਿਰ ਸਦਨ ਤੋਂ ਵਾਕਆਊਟ ਕਰ ਗਏ| ਆਪ ਪਾਰਟੀ ਦੇ ਵਿਧਾਇਕਾਂ ਨੇ ਵੀ ਬੋਲਣ ਦਾ ਘੱਟ ਸਮਾਂ ਦਿੱਤੇ ਜਾਣ ਅਤੇ ਮੀਡੀਆ ਦੀ ਆਜਾਦੀ ਨੂੰ ਲੈ ਕੇ ਪਹਿਲਾਂ ਨਾਅਰੇਬਾਜੀ ਕੀਤੀ, ਫਿਰ ਵਾਕਆਊਟ ਕੀਤਾ|
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਦੋਂ ਬਜਟ ਉਤੇ ਬੋਲ ਰਹੇ ਸਨ ਤਦ ਅਕਾਲੀ ਦਲ ਦੇ ਵਿਧਾਇਕਾਂ ਨੇ ਖੂਬ ਨਾਅਰੇਬਾਜੀ ਕੀਤੀ| ਇਸ ਤੋਂ ਪਹਿਲਾਂ ਸੁਖਪਾਲ ਸਿੰਘ ਬਾਦਲ ਨੇ ਬਜਟ ਤੇ ਬੋਲਦਿਆਂ ਮਨਪ੍ਰੀਤ ਬਾਦਲ ਉਤੇ ਬਹੁਤ ਸਾਰੇ ਦੋਸ਼ ਲਾਏ ਸਨ| ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਨ੍ਹਾਂ ਨੂੰ ਵਿੱਤ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ| ਉਹ ਦਰਬਾਰੀ ਕਵੀ ਦੀ ਤਰ੍ਹਾਂ ਕੰਮ ਕਰ ਰਹੇ ਹਨ| ਮਨਪ੍ਰੀਤ ਸਿੰਘ ਬਾਦਲ ਜਦੋਂ ਬਜਟ ਉਤੇ ਬੋਲ ਰਹੇ ਸਨ ਤਾਂ ਅਕਾਲੀ ਵਿਧਾਇਕ ਲਗਾਤਾਰ ਨਾਅਰੇਬਾਜੀ ਕਰਨ ਲੱਗੇ ਤਾਂ ਮਨਪ੍ਰੀਤ ਬਾਦਲ ਨੇ ਇੱਕ-ਇੱਕ ਕਰਕੇ ਬਾਦਲ ਪਰਿਵਾਰ ਦੇ ਸਾਰੇ ਕਾਲੇ ਕਾਰਨਾਮਿਆਂ ਦੇ ਰਹੱਸ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ| ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਮੈਨੂੰ ਇਸੇ ਤਰ੍ਹਾਂ ਉਕਸਾਉਂਦੇ ਰਹੇ ਤਾਂ ਮੈਂ ਉਨ੍ਹਾਂ ਦੇ ਸਾਰੇ ਕਾਰਨਾਮਿਆਂ ਨੂੰ ਉਜਾਗਰ ਕਰਦਾ ਰਹਾਂਗਾ|
ਇਸੇ ਦੌਰਾਨ ਵਿਧਾਨ ਸਭਾ ਵਿਚ 11 ਬਿੱਲ ਪੇਸ਼ ਕੀਤੇ ਗਏ ਸਨ, ਪਰ ਇੱਕ ਬਿੱਲ ਵਿਰੋਧੀ ਧਿਰ ਦੇ ਵਿਰੋਧ ਕਾਰਨ ਵਾਪਸ ਲੈ ਲਿਆ ਗਿਆ| ਜੋ ਬਿੱਲ ਪਾਸ ਹੋਏ ਉਹ ਇਸ ਤਰ੍ਹਾਂ ਹਨ-
ਪੰਜਾਬ ਪੁਲਿਸ (ਸੋਧ) ਬਿੱਲ 2018, ਪੰਜਾਬ ਪਬਲਿਕ ਸੇਵਾ ਡਿਲੀਵਰੀ ਵਿਚ ਪਾਰਦਰਸ਼ਤਾ ਅਤੇ ਜਵਾਬਦੇਹੀ ਬਿੱਲ 2018, ਉਪ ਮੰਤਰੀਆਂ ਦੀਆਂ ਤਨਖਾਹਾਂ ਅਤੇ ਭੱਤੇ (ਸੋਧ) ਬਿੱਲ 2018, ਪੂਰਬੀ ਪੰਜਾਬ ਮੰਤਰੀਆਂ ਦੇ ਵੇਤਨ ਸੋਧਨ ਬਿੱਲ 2018, ਸਿਗਰੇਟ ਤੇ ਤੰਬਾਕੂ ਉਤਪਾਦ ਵਿਗਿਆਪਨ ਤੇ ਰੋਕ ਅਤੇ ਵਪਾਰ ਸਪਲਾਈ, ਉਤਪਾਦਨ ਅਤੇ ਡਿਸਟ੍ਰੀਬਿਊਸ਼ਨ ਵਿਨਿਯਮ ਸੋਧ ਬਿੱਲ 2018, ਪੰਜਾਬ ਰਾਜ ਵਿਕਾਸ ਕਰ ਬਿਲ 2018, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਵੇਤਨ ਤੇ ਭੱਤੇ ਸੋਧ ਬਿੱਲ 2018, ਪੰਜਾਬ ਗੈਰ ਕਾਨੂੰਨੀ ਕਾਲੋਨੀਆਂ ਦੇ ਵਿਯਮਿਤ ਬਿੱਲ, ਪੰਜਾਬ ਸਮਾਜਿਕ ਸੁਰੱਖਿਆ ਬਿਲ, ਪੰਜਾਬ ਸੜਕ ਵਿਕਾਸ ਬੋਰਡ ਸੋਧ ਬਿਲ| ਇਸ ਤੋਂ ਇਲਾਵਾ ਜਿਹੜਾ ਬਿਲ ਵਾਪਸ ਲਿਆ ਗਿਆ ਉਹ ਸੀ ਅਨੁਸੂਚਿਤ ਜਾਤੀ ਪੰਜਾਬ ਰਾਜ ਕਮਿਸ਼ਨ ਸੋਧ ਬਿਲ 2018
ਇਸ ਤੋਂ ਬਾਅਦ ਸਪੀਕਰ ਰਾਣਾ ਕੇਪੀ ਸਿੰਘ ਨੇ ਵਿਧਾਨ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ|
ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ
ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ...