ਹਾਕੀ ਏਸ਼ੀਆ ਕੱਪ ਵਿੱਚ ਭਾਰਤ ਨੇ ਜਾਪਾਨ ਨੂੰ ਹਰਾ ਕੇ ਜਿੱਤਿਆ ਕਾਂਸੀ ਤਮਗਾ
ਚੰਡੀਗੜ੍ਹ,1 ਜੂਨ(ਵਿਸ਼ਵ ਵਾਰਤਾ)- ਜਕਾਰਤਾ ਵਿਖੇ ਖੇਡੇ ਜਾ ਰਹੇ ਹਾਕੀ ਏਸ਼ੀਆ ਕੱਪ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਦੱਸ ਦਈਏ ਕਿ ਤੀਜੇ ਸਥਾਨ ਲਈ ਹੋਏ ਮੈਚ ਵਿੱਚ ਭਾਰਤ ਨੇ ਜਪਾਨ ਨੂੰ 1-0 ਨਾਲ ਹਰਾਇਆ। ਭਾਰਤ ਲਈ ਰਾਜ ਕੁਮਾਰ ਪਾਲ ਨੇ ਸੱਤਵੇਂ ਮਿੰਟ ਵਿੱਚ ਫੀਲਡ ਗੋਲ ਕੀਤਾ। ਜਿਰਯੋਗ ਹੈ ਕਿ ਮਨਜੀਤ ਪਾਲ ਨੂੰ ਪੀਲਾ ਕਾਰਡ ਮਿਲਣ ਤੋਂ ਬਾਅਦ ਭਾਰਤੀ ਟੀਮ ਨੇ ਮੈਚ ਦੇ ਅਖਿਰੀ 10 ਮਿੰਟ ਕੇਵਲ 10 ਖਿਡਾਰੀਆਂ ਨਾਲ ਹੀ ਖੇਡੇ।























